ਤਰਨ ਤਾਰਨ – ਉਪ ਜਿਲਾ ਸਿੱਖਿਆ ਅਫਸਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ “ਮਿਸ਼ਨ ਫਤਿਹ” ਨਾਲ ਜੋੜਨ ਲਈ ਵੱਖ-ਵੱਖ ਪਿੰਡਾਂ ਦਾ ਦੌਰਾ

ਕੋਵਾ ਐਪ ਡਾਊਨਲੋਡ ਕਰਵਾ ਕੇ “ਮਿਸ਼ਨ ਫਤਿਹ” ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰਨ ਲਈ ਕੀਤਾ ਪ੍ਰੇਰਿਤ

ਨਿਊਜ਼ ਪੰਜਾਬ             

ਤਰਨ ਤਾਰਨ, 21 ਜੁਲਾਈ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਬਚਾਅ ਸੰਬੰਧੀ ਸਾਵਧਾਨੀਆਂ ਪ੍ਰਤੀ ਜਾਗਰੂਕਤਾ ਅਤੇ ਸੁਚੇਤ ਕਰਨ ਲਈ “ਮਿਸ਼ਨ ਫਤਿਹ” ਸ਼ੁਰੂ ਕੀਤਾ ਗਿਆ ਹੈ।ਜਿਲ੍ਹਾ ਸਿੱਖਿਆ ਵਿਭਾਗ ਤਰਨ ਤਾਰਨ ਵੱਲੋਂ ਮਿਸ਼ਨ ਫਤਿਹ ਤਹਿਤ “ਕੋਵਾ” ਐਪ ਰਾਹੀਂ ਉਪ ਜਿਲਾ ਸਿੱਖਿਆ ਅਫਸਰ (ਸੈ. ਸਿ.) ਤਰਨ ਤਾਰਨ ਸ਼੍ਰੀਮਤੀ ਰਜਿੰਦਰ ਕੌਰ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ “ਮਿਸ਼ਨ ਫਤਿਹ” ਨਾਲ ਜੋੜਨ ਲਈ ਤਰਨ ਤਾਰਨ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਇਸ ਲੜੀ ਤਹਿਤ ਉਪ ਜਿਲਾ ਸਿੱਖਿਆ ਅਫਸਰ (ਸੈ. ਸਿ.) ਵੱਲੋਂ  ਅੱਜ ਵਲਟੋਹਾ ਬਲਾਕ ਦੇ ਸਸਸਸ ਘਰਿਆਲਾ (ਮੁੰ), ਸਸਸਸ ਘਰਿਆਲਾ (ਕੰ), ਸਸਸਸ ਵਲਟੋਹਾ (ਮੁੰ), ਦਸ਼ਮੇਸ਼ ਸੀਨੀਅਰ ਸੈ: ਸਕੂਲ ਵਲਟੋਹਾ, ਸਸਸਸ ਵਲਟੋਹਾ (ਕੰ), ਸਸਸਸ ਵਰਨਾਲਾ ਵਿਖੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਵੇਲੇ ਮੂੰਹ ਉੱਤੇ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਹੱਥਾਂ ਨੂੰ ਬਾਰ-ਬਾਰ ਸਾਬਣ ਨਾਲ ਧੋਣਾ, ਇੱਕ ਦੂਜੇ ਨਾਲ ਹੱਥ ਨਾ ਮਿਲਾ ਕੇ ਨਮਸਕਾਰ ਕਰਨਾ, ਤਾਜਾ ਅਤੇ ਸਾਫ ਸੁੱਥਰਾ ਭੋਜਨ ਖਾਣਾ, ਵਿਟਾਮਿਨ ਸੀ ਅਤੇ ਡੀ ਦਾ ਸੇਵਨ ਕਰਨਾ, ਜਰੂਰੀ ਕੰਮ ਤੋਂ ਬਿਨਾ ਘਰੋਂ ਬਾਹਰ ਨਾ ਨਿਕਲਣਾ, ਬੱਚਿਆਂ ਅਤੇ ਬਜੁਰਗਾਂ ਦਾ ਖਾਸ ਧਿਆਨ ਰੱਖਣਾ, ਖਾਂਸੀ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਨੂੰ ਅਣਗੋਲਿਆਂ ਨਾ ਕਰਨਾ ਆਦਿ ਸਭ ਦੀ ਜਾਣਕਾਰੀ ਮੌਕੇ ਤੇ ਮੋਜੂਦ ਲੋਕਾਂ ਨੂੰ ਖੁਦ ਡੈਮੋ ਕਰਕੇ ਸਮਝਾਇਆ ਗਿਆ।
ਇਸ ਮੌਕੇ ਹਰੇਕ ਪਿੰਡ ਦੇ ਸਰਪੰਚ ਜਾਂ ਐਸ. ਐਮ. ਸੀ ਮੈਬਰਾਂ ਨੂੰ ਮਿਸ਼ਨ ਫਤਿਹ ਦਾ ਟੈਗ ਲਗਾ ਕੇ ਪਿੰਡ ਦੇ ਬਾਕੀ ਲੋਕਾਂ ਨੂੰ ਵੀ ਕੋਵਾ ਐਪ ਡਾਊਨਲੋਡ ਕਰਵਾ ਕੇ ਮਿਸ਼ਨ ਫਤਿਹ ਵਿੱਚ ਆਪਣੀ ਅਹਿਮ ਭੂਮਿਕਾ ਅਦਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਦੌਰਾਨ ਮਿਸ਼ਨ ਫਤਿਹ ਦੇ ਤਹਿਤ ਦਿੱਤੇ ਗਏ ਚਾਰ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਗਿਆ ਅਤੇ ਮਿਸ਼ਨ ਫਤਿਹ ਦੇ ਬੁਲੰਦ ਨਾਅਰੇ ਲਗਵਾਏ ਗਏ, ਹਰੇਕ ਪਿੰਡ ਵਾਸੀ ਨੇ ਸਰਕਾਰ ਦੁਆਰਾ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਦੀ ਅਤੇ ਉਪ ਜਿਲਾ ਸਿੱਖਿਆ ਅਫਸਰ (ਸੈ. ਸਿ.) ਤਰਨ ਤਾਰਨ ਸ਼੍ਰੀਮਤੀ ਰਜਿੰਦਰ ਕੌਰ ਜੀ ਦੀ ਭਰਪੂਰ ਸ਼ਲਾਘਾ ਕੀਤੀ।
———