ਉਦਯੋਗ ਲਈ ਮਾਰੂ ਫੈਂਸਲਾ – ਪਾਵਰਕਾਮ ਵੱਲੋਂ ਦੋ ਮਹੀਨਿਆਂ ਦੇ ਮੁਆਫ ਕੀਤੇ ਫਿਕਸ ਚਾਰਜ ਸਤੰਬਰ ਤੋਂ ਛੇ ਮਹੀਨਿਆ ਦੀਆ ਕਿਸਤਾ ਵਿੱਚ ਲਏ ਜਾਣਗੇ – ਠੁਕਰਾਲ ਵਲੋਂ ਸਖਤ ਵਿਰੋਧ
ਪੰਜਾਬ ਸਰਕਾਰ ਦੇ ਹੁਕਮਾਂ ਨੂੰ ਨਹੀ ਮੰਨਦਾ ਰੈਗੂਲੇਟਰੀ ਕਮਿਸਨ : -ਠੁਕਰਾਲ
ਨਿਊਜ਼ ਪੰਜਾਬ
ਲੁਧਿਆਣਾ , 18 ਜੁਲਾਈ -ਜਨਤਾ ਨਗਰ ਸਮਾਲ ਸਕੇਲ ਮੈਨੂੰ ਐਸੋਸੀਏਸ਼ਨ ( ਰਜਿ ) ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ । ਇਸ ਸਮੇਂ ਪ੍ਰਧਾਨ ਸ . ਠੁਕਰਾਲ ਨੇ ਆਪਣੀ ਭੜਾਸ ਪੰਜਾਬ ਸਟੇਟ ਇਲੈਕਸੀਟੀ ਰੈਗੂਲੇਟਰੀ ਕਮਿਸਨ ਤੇ ਕੱਢਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਮਾਹਾਮਾਰੀ ਕਾਰਨ ਹੋਏ ਲਾਕਡਾਊਨ ਦੋਰਾਨ 23.3.2020 ਤੋ ਅਗਲੇ ਦੋ ਮਹੀਨਿਆਂ ਲਈ ਇਡੰਸਟਰੀ ਤੇ ਫਿਕਸ ਚਾਰਜ ਨਾ ਲੈਣ ਦਾ ਫੈਸਲਾ ਕੀਤਾ ਸੀ ਜਿਸ ਸਬੰਧੀ ਸਰਕਾਰ ਵੱਲੋ ਪਾਵਰਕਾਮ ਨੂੰ ਹੁਕਮ ਜਾਰੀ ਕੀਤੇ ਸਨ , ਜਿਸ ਦੀ ਪ੍ਰਵਾਨਗੀ ਲੈਣ ਲਈ ਪਾਵਰਕਾਮ ਨੇ ਆਪਣੇ ਸਰਕੂਲਰ ਨੰਬਰ 16/2020 ਮਿਤੀ 9.4.2020 ਨੂੰ ਰੈਗੂਲੇਟਰੀ ਕਮਿਸ਼ਨ ਕੋਲ ਪਟੀਸ਼ਨ ਲਗਾਈ ਸੀ । ਇਸ ਸਬੰਧੀ ਰੈਗੂਲੇਟਰੀ ਕਮਿਸ਼ਨ ਵੱਲੋਂ ਏਤਰਾਜ ਅਤੇ ਸੁਝਾਅ ਮੰਗਦੇ ਹੋਏ ਮਿਤੀ 1 ਜੂਨ 2020 ਨੂੰ ਚੰਡੀਗੜ ਆਪਣੇ ਦਫਤਰ ਵਿਖੇ ਪਬਲਿਕ ਸੁਣਵਾਈ ਰੱਖੀ ਸੀ , ਜਿਸ ਵਿੱਚ ਸ . ਠੁਕਰਾਲ ਤੋਂ ਇਲਾਵਾ ਵੱਖ – ਵੱਖ ਐਸੋਸੀਏਸ਼ਨ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀ ਕਿ ਇੰਡਸਟਰੀ ਦੀ ਹਾਲਤ ਨੂੰ ਦੇਖਦੇ ਹੋਏ ਇਕ ਸਾਲ ਲਈ ਫਿਕਸ ਚਾਰਜ ਮੁਆਫ ਕੀਤੇ ਜਾਣ , ਪ੍ਰੰਤੂ ਅੱਜ ਰੈਗੂਲੇਟਰੀ ਕਮਿਸਨ ਨੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਦੇ ਹੋਏ ਆਪਣੀ ਪਟੀਸ਼ਨ ਨੂੰ : 12/2020 ਮਿਤੀ 17.07.2020 ਨੂੰ ਪੰਨਾ ਨੰਬਰ 24 ਅਤੇ 25 ਵਿੱਚ ਸਪੱਸ਼ਟ ਕੀਤਾ ਕਿ ਪਾਵਰਕਾਮ ਵੱਲੋਂ ਦੋ ਮਹੀਨਿਆਂ ਦੇ ਮੁਆਫ ਕੀਤੇ ਫਿਕਸ ਚਾਰਜ ਸਤੰਬਰ 2020 ਤੋਂ ਛੇ ਮਹੀਨਿਆ ਦੀਆ ਕਿਸਤਾ ਵਿੱਚ ਲਏ ਜਾਣਗੇ । ਸ ਠੁਕਰਾਲ ਨੇ ਰੈਗੂਲੇਟਰੀ ਕਮਿਸਨ ਦੇ ਇਸ ਫੈਸਲੇ ਦੇ ਖਿਲਾਫ ਬੋਲਦਿਆ ਕਿਹਾ ਕਿ ਰੈਗੂਲੇਟਰੀ ਕਮਿਸ਼ਨ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਨਹੀ ਮੰਨਦਾ ਅਤੇ ਹਮੇਸ਼ਾ ਇੰਡਸਟਰੀ ਵਿਰੋਧੀ ਫੈਸਲਾ ਕਰਦਾ ਹੈ । ਸ.ਠੁਕਰਾਲ ਨੇ ਕਿਹਾ ਕਿ ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ , ਦੋ ਮੈਬਰ , ਸਟਾਫ ਚੰਡੀਗੜ ਦੇ ਮਧਿਆ ਮਾਰਗ ਵਿਖੇ ਆਲੀਸ਼ਾਨ ਦਫਤਰ ਦਾ ਕਰੋੜਾ ਰੁਪਏ ਦਾ ਖਰਚਾ ਪੰਜਾਬ ਦੀ ਜਨਤਾ ਉੱਪਰ ਬੋਝ ਹੈ , ਇਸ ਨੂੰ ਤੁਰੰਤ ਭੰਗ ਕੀਤਾ ਜਾਣੇ । ਸ . ਠੁਕਰਾਲ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਪਾਵਰ ਮਹਿਕਮਾ ਵੀ ਹੈ ਨੂੰ ਅਪੀਲ ਕੀਤੀ ਕਿ ਇੰਡਸਟਰੀ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਤੁਰੰਤ ਇੰਡਸਟਰੀ ਤੇ ਇਕ ਸਾਲ ਲਈ ਫਿਕਸ ਚਾਰਜ ਮੁਆਫ ਕੀਤੇ ਜਾਣ । ਇਸ ਸਮੇਂ ਇੰਦਰਜੀਤ ਸਿੰਘ , ਵਤੀ ਰਾਮ ਦੂਰਗਾ , ਰਜਿੰਦਰ ਸਿੰਘ ਕਲਸੀ , ਸਵਿੰਦਰ ਸਿੰਘ , ਰਜਨੀਸ ਭੁੱਲਰ ਅਤੇ ਬਲਵੀਰ ਸਿੰਘ ਰਾਜਾ ਵੀ ਹਾਜਿਰ ਸਨ ।