ਨਿਊਜ਼ ਪੰਜਾਬ
10 ਫ਼ਰਵਰੀ 2026
ਆਤਮ ਨਗਰ ਦੇ ਉਦਯੋਗਪਤੀਆਂ, ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੰਬੰਧੀ ਇਕ ਅਹਿਮ ਮੀਟਿੰਗ ਟ੍ਰੇਡ ਕਮਿਸ਼ਨ ਮੈਂਬਰ ਅਤੇ ਸਮਾਲ ਸਕੇਲ ਇੰਡਸਟਰੀ ਐਂਡ ਟਰੇਡਰਜ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਸਰਹਾਲੀ ਵੱਲੋਂ ਸਥਾਨਕ ਵਿਧਾਇਕ ਕੁਲਵੰਤ ਸਿੰਘ ਸਿੱਧੂ, ਅਤੇ ਸਾਹਿਲ ਅਗਰਵਾਲ (ਸਟੇਟ ਸੇਕਟਰੀ) ਲੁਧਿਆਣਾ ਜੀ. ਐਸ. ਟੀ. ਵਿਭਾਗ ਦੇ ਚੇਅਰਮੈਨ ਪਰਮਪਾਲ ਸਿੰਘ ਬਾਵਾ, ਮਨਪ੍ਰੀਤ ਸਿੰਘ ਆਤਮ ਨਗਰ ਦੇ ਚੇਅਰਮੈਨ,ਨਾਲ ਕਰਵਾਈ ਗਈ।
ਮਿਕਸ ਲੈਂਡ ਯੂਜ ਏਰੀਆ ਨੂੰ ਪਕਾ ਤੋਰ ਇੰਡਸਟਰੀ ਏਰੀਆ ਬਨਾਉਣ ਤੇ ਸਨਅਤਕਾਰਾਂ ਨੇ ਜੋਰ ਦਾਰ ਮੰਗ ਕੀਤੀ
ਮੀਟਿੰਗ ਦੌਰਾਨ ਵੱਖ-ਵੱਖ ਮਾਰਕੀਟ ਅਤੇ ਉਦਯੋਗਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਆਪਣੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਜਿਵੇਂ ਕਿ ਬੁਨਿਆਦੀ ਢਾਂਚਾ, ਮਲਕੀਅਤ ਹੱਕ ਅਤੇ ਟੈਕਸ ਸੰਬੰਧੀ ਮਾਮਲੇ ਉਠਾਏ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸਭ ਹਾਜ਼ਰ ਉਦਯੋਗਪਤੀਆਂ ਦੀਆਂ ਜੀ ਐਸ ਟੀ ਵਿਭਾਗ ਦੇ ਨਾਲ ਸਬੰਧਤ ਮੁਸ਼ਕਿਲਾ ਅਤੇ ਮਿਕਸਲੈਂਡ ਯੂਜ ਏਰੀਆ ਦਾ ਪਕੇ ਤੋਰ ਹੱਲ ਕਰਨ ਦਾ ਭਰੋਸਾ ਦਿਵਾਇਆ ਉਨ੍ਹਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਸੰਬੰਧਤ ਵਿਭਾਗਾਂ ਨਾਲ ਮਿਲ ਕੇ ਹੱਲ ਕੀਤਾ ਜਾਵੇਗਾ।
ਉਨ੍ਹਾਂ ਨੇ ਖਾਸ ਤੌਰ ’ਤੇ ਆਰ.ਆਰ. ਭਾਰਦਵਾਜ ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਮਿਊਂਸਿਪਲ ਕਾਰਪੋਰੇਸ਼ਨ ਲੁਧਿਆਣਾ (MCL) ਤੋਂ ਕਿਰਾਏ ’ਤੇ ਚੱਲ ਰਹੀਆਂ ਦੁਕਾਨਾਂ ਦੀ ਮਲਕੀਅਤ ਦੇ ਹੱਕ ਦੇਣ ਲਈ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ ਵਪਾਰੀਆਂ ਦੇ ਬਕਾਇਆ GST ਰਿਫੰਡ ਅਤੇ ਹੋਰ ਵਿਭਾਗੀ ਮਸਲਿਆਂ ਨੂੰ ਜਲਦੀ ਨਿਪਟਾਉਣ ਲਈ ਵੀ ਉਨ੍ਹਾਂ ਨੇ ਭਰੋਸਾ ਦਿਵਾਇਆ।
ਮੀਟਿੰਗ ਵਿੱਚ ਆਤਮ ਨਗਰ ਖੇਤਰ ਦੇ ਕਈ ਪ੍ਰਮੁੱਖ ਉਦਯੋਗਪਤੀ, ਵਪਾਰੀ ਅਤੇ ਦੁਕਾਨਦਾਰ ਅਤੇ ਅਵਤਾਰ ਸਿੰਘ ਭੋਗਲ(ਸ੍ਰਪਰਸਤ),ਹਰਸਿਮਰਨਜੀਤ ਸਿੰਘ ਲਕੀ(ਸ੍ਰਪਰਸਤ) ਗੁਰਚਰਨ ਸਿੰਘ ਮਣਕੁ(ਸ੍ਰਪਰਸਤ),ਇੰਦਰਜੀਤ ਸਿੰਘ ਨਵਯੁਗ(ਚੇਅਰਮੇਨ), ਸੁਰਿੰਦਰ ਪਾਲ ਸਿੰਘ ਸੋਨੂੰ ਨਾਜ(ਜਰਨਲ ਸੇਕਰਟਰੀ), ਪੁਨੀਤ ਮੇਦਾਨ(ਮੀਤ ਪ੍ਰਧਾਨ), ਰਾਜ ਕੁਮਾਰ ਰਾਜੂ (ਸੇਕਰਟਰੀ), ਦਿਲਪ੍ਰੀਤ ਰੁਬਲ(ਵਾਰਡ ਪ੍ਰਧਾਨ ਟਰੇਡ ਵਿੰਗ), ਮੇਬਰ ਪੰਜਾਬ ਰਾਜ ਟਰੇਡ ਕਮੀਸ਼ਨ ਅਸੋਕ ਪੁਰੀ,ਸਤਇੰਦਰ ਸਿੰਘ, ਸਤਬੀਰ ਬਿੰਦਰਾ, ਹਰਮੀਤ ਸਿੰਘ ਭਾਟੀਆ, ਸਤਿੰਦਰ ਸਿੰਘ ਟੋਨੀ, ਜਤਿੰਦਰ ਸਿੰਘ ਬਾਂਗਾ,ਡਾ: ਗੁਰਪ੍ਰੀਤ ਸਿੰਘ, ਰਾਜਾ ਜੀ,ਸ਼ਾਮਲ੍ਰ ਹੋਏ ਅਤੇ ਉਮੀਦ ਜਤਾਈ ਕਿ ਦਿੱਤੇ ਗਏ ਭਰੋਸੇ ਜਲਦ ਹੀ ਅਮਲ ਵਿੱਚ ਲਿਆਂਦੇ ਜਾਣਗੇ।
