ਸਸਪੈਂਸ ਖਤਮ! ਭਾਰਤ–ਪਾਕਿਸਤਾਨ ਮੈਚ ਲਈ ਪਾਕਿਸਤਾਨ ਸਰਕਾਰ ਦੀ ਹਰੀ ਝੰਡੀ

ਨਿਊਜ਼ ਪੰਜਾਬ

10 ਫ਼ਰਵਰੀ 2026

15 ਫਰਵਰੀ 2026 ਨੂੰ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਹਾਂਮੁਕਾਬਲੇ ਨੂੰ ਲੈ ਕੇ ਬਣਿਆ ਸਸਪੈਂਸ ਆਖਿਰਕਾਰ ਖਤਮ ਹੋ ਗਿਆ ਹੈ। ਪਾਕਿਸਤਾਨ ਸਰਕਾਰ ਨੇ ਅਧਿਕਾਰਿਕ ਤੌਰ ‘ਤੇ ਪੁਸ਼ਟੀ ਕਰ ਦਿੱਤੀ ਹੈ ਕਿ ਪਾਕਿਸਤਾਨੀ ਟੀਮ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦੇ ਆਪਣੇ ਨਿਰਧਾਰਤ ਮੈਚ ਲਈ ਤਹਿ ਸਮੇਂ ਅਨੁਸਾਰ ਮੈਦਾਨ ਵਿੱਚ ਉਤਰੇਗੀ।

ਸਰਕਾਰੀ ਬਿਆਨ ਮੁਤਾਬਕ, ਇਹ ਫੈਸਲਾ ਬਹੁਪੱਖੀ ਗੱਲਬਾਤ, ਦੋਸਤਾਨਾ ਦੇਸ਼ਾਂ ਦੀ ਬੇਨਤੀ ਅਤੇ ਵਿਸ਼ਵਵਿਆਪੀ ਕ੍ਰਿਕਟ ਦੀ ਨਿਰੰਤਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ‘ਗ੍ਰੀਨ ਟੀਮ’ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਗੌਰਤਲਬ ਹੈ ਕਿ ਇਸ ਮੁਕਾਬਲੇ ਨੂੰ ‘ਦੁਨੀਆ ਦਾ ਸਭ ਤੋਂ ਮਹਿੰਗਾ ਕ੍ਰਿਕਟ ਮੈਚ’ ਵੀ ਕਿਹਾ ਜਾ ਰਿਹਾ ਹੈ, ਜਿਸ ਨਾਲ ਜੁੜੀਆਂ ਅਟਕਲਾਂ ‘ਤੇ ਹੁਣ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਹੈ।