ਨਿਊਜ਼ ਪੰਜਾਬ
1 ਫਰਵਰੀ 2026
ਹਲਵਾਰਾ ਏਅਰਪੋਰਟ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਲਵਾਰਾ ਏਅਰਪੋਰਟ ਪਹੁੰਚ ਗਏ ਹਨ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਲਵਾਰਾ ਏਅਰਪੋਰਟ ਦਾ ਉਦਘਾਟਨ ਅੱਜ ਸ਼ਾਮ 3:45 ਵਜੇ ਸੰਸਦ ਭਵਨ, ਦਿੱਲੀ ਤੋਂ ਵਰਚੁਅਲ ਤੌਰ ‘ਤੇ ਕੀਤਾ ਜਾਵੇਗਾ।
ਇਸ ਉਦਘਾਟਨੀ ਸਮਾਰੋਹ ਵਿੱਚ ਮੁੱਖ ਮੰਤਰੀ ਸਮੇਤ ਭਾਜਪਾ ਦੀ ਉੱਚ ਪੱਧਰੀ ਲੀਡਰਸ਼ਿਪ ਵੀ ਸ਼ਾਮਿਲ ਹੋ ਰਹੀ ਹੈ। ਹਲਵਾਰਾ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਖੇਤਰ ਦੀ ਹਵਾਈ ਕਨੈਕਟੀਵਿਟੀ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ।
