ਬਜਟ 2026: ਆਮ ਲੋਕਾਂ ਨੂੰ ਵੱਡੀ ਰਾਹਤ — ਚਮੜਾ, ਕੱਪੜਾ, ਦਵਾਈਆਂ ਤੇ ਮਾਈਕ੍ਰੋਵੇਵ ਸਸਤੇ, Minerals ਤੇ ਸ਼ਰਾਬ ਮਹਿੰਗੀ

ਨਿਊਜ਼ ਪੰਜਾਬ

1 ਫ਼ਰਵਰੀ 2826

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ 2026 ਵਿੱਚ ਆਮ ਆਦਮੀ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ। ਇਸ ਬਜਟ ਅਧੀਨ ਚਮੜੇ ਦੀਆਂ ਜੁੱਤੀਆਂ, ਕੱਪੜੇ, ਮਾਈਕ੍ਰੋਵੇਵ ਓਵਨ, ਸੋਲਰ ਐਨਰਜੀ ਨਾਲ ਸੰਬੰਧਿਤ ਉਤਪਾਦਾਂ ਸਮੇਤ 17 ਕਿਸਮ ਦੀਆਂ ਕੈਂਸਰ ਅਤੇ ਸ਼ੂਗਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ, ਜਿਸ ਨਾਲ ਘਰੇਲੂ ਬਜਟ ਅਤੇ ਸਿਹਤ ਖਰਚ ‘ਚ ਵੱਡੀ ਕਮੀ ਆਉਣ ਦੀ ਉਮੀਦ ਹੈ। ਇਸਦੇ ਨਾਲ ਹੀ EV ਬੈਟਰੀਆਂ, ਜਹਾਜ਼ ਨਿਰਮਾਣ ਅਤੇ ਚਮੜਾ-ਕੱਪੜਾ ਨਿਰਯਾਤ ਨੂੰ ਵੀ ਵੱਡਾ ਉਤਸ਼ਾਹ ਮਿਲੇਗਾ।

ਦੂਜੇ ਪਾਸੇ Minerals, Scrap ਅਤੇ ਸ਼ਰਾਬ ਮਹਿੰਗੀ ਹੋਣ ਕਾਰਨ ਕੁਝ ਖੇਤਰਾਂ ‘ਚ ਲਾਗਤ ਵਧ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਬਜਟ 2047 ਤੱਕ ਵਿਕਸਤ ਭਾਰਤ ਦੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਬਾਵਜੂਦ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਜਾ ਸਕੇ।