ਨਿਊਜ਼ ਪੰਜਾਬ
1 ਫਰਵਰੀ 2026
ਬਜਟ 2026 ਪੇਸ਼ ਹੋਣ ਮਗਰੋਂ ਸ਼ੇਅਰ ਮਾਰਕੀਟ ਵਿੱਚ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲੀ, ਜਿੱਥੇ ਬਜਟ ਭਾਸ਼ਣ ਦੌਰਾਨ ਹੀ ਨਿਵੇਸ਼ਕਾਂ ਵਿੱਚ ਘਬਰਾਹਟ ਫੈਲ ਗਈ। ਬੰਬੇ ਸਟਾਕ ਐਕਸਚੇਂਜ ਦਾ 30-ਸ਼ੇਅਰਾਂ ਵਾਲਾ ਸੈਂਸੈਕਸ ਇੱਕ ਝਟਕੇ ਵਿੱਚ 1300 ਤੋਂ ਵੱਧ ਅੰਕ ਡਿੱਗ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਲਗਭਗ 750 ਅੰਕ ਹੇਠਾਂ ਆ ਗਿਆ।
ਬਜਟ ਤੋਂ ਪਹਿਲਾਂ ਸੈਂਸੈਕਸ 82,388.97 ‘ਤੇ ਖੁੱਲ੍ਹਿਆ ਸੀ, ਪਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਭਾਸ਼ਣ ਦੇ ਅਖੀਰ ਤੱਕ ਮਾਰਕੀਟ ਵਿੱਚ ਭਾਰੀ ਵਿਕਰੀ ਦਬਾਅ ਬਣ ਗਿਆ। ਇਸ ਕਰੈਸ਼ ਕਾਰਨ ਰਿਲਾਇੰਸ, ਬੀਈਐਲ ਅਤੇ ਅਡਾਨੀ ਪੋਰਟਸ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰ ਵੀ ਬੁਰੀ ਤਰ੍ਹਾਂ ਡਿੱਗੇ, ਜਿਸ ਨਾਲ ਕੁਝ ਮਿੰਟਾਂ ਵਿੱਚ ਹੀ ਨਿਵੇਸ਼ਕਾਂ ਦੀ ਲਗਭਗ 8 ਲੱਖ ਕਰੋੜ ਰੁਪਏ ਦੀ ਦੌਲਤ ਸਵਾਹ ਹੋ ਗਈ।
