ਪੱਛਮੀ ਗੜਬੜੀ ਪੂਰੀ ਤਰ੍ਹਾਂ ਪੰਜਾਬ ’ਚ ਦਾਖ਼ਲ : ਮੀਂਹ ਦੀ ਸ਼ੁਰੂਆਤ – ਮੌਸਮ ਵਿਭਾਗ ਨੇ ਕਿਹਾ ਕਿੰਨੇ ਵਜੇ ਤੱਕ ਕਿੱਥੇ ਕਿੱਥੇ ਗਰਜ਼ਣਗੇ ਬੱਦਲ 

ਚੰਡੀਗੜ੍ਹ / ਨਵੀਂ ਦਿੱਲੀ, 23 ਜਨਵਰੀ – ਮੌਸਮ ਵਿਗਿਆਨੀਆਂ ਮੁਤਾਬਕ ਤੜਕਸਾਰ ਤੋਂ ਉੱਤਰੀ ਪੰਜਾਬ ਤੋਂ ਸ਼ੁਰੂ ਹੋਇਆ ਮੀਂਹ ਅਗਲੇ ਕੁਝ ਘੰਟਿਆਂ ’ਚ ਕੇਂਦਰੀ ਅਤੇ ਮਾਲਵਾ ਖੇਤਰ ਵੱਲ ਪੂਰੀ ਤਰ੍ਹਾਂ ਗਰਜ਼ੇ ਗਾ ਅਤੇ ਸ਼ਾਮ ਤੱਕ ਵੱਖ ਵੱਖ ਇਲਾਕਿਆਂ ਵਿੱਚ ਆਪਣਾ ਅਸਰ ਵਿਖਾਏਗਾ ।

ਭਾਰਤੀ ਮੌਸਮ ਵਿਭਾਗ (IMD) ਅਤੇ INSAT-3DS ਸੈਟੇਲਾਈਟ ਦੇ ਨਵੇਂ ਇਨਫ੍ਰਾਰੈੱਡ ਚਿੱਤਰਾਂ ਅਨੁਸਾਰ ਪੱਛਮੀ ਗੜਬੜੀ ਦੇ ਸੰਘਣੇ ਤੇ ਉੱਚੇ ਬੱਦਲ ਹੁਣ ਪੰਜਾਬ ਦੇ ਵੱਡੇ ਹਿੱਸੇ ’ਤੇ ਛਾਏ ਹੋਏ ਹਨ। ਇਨਫ੍ਰਾਰੈੱਡ ਤਸਵੀਰਾਂ ’ਚ ਚਿੱਟੇ ਤੇ ਤੇਜ਼ ਚਮਕ ਵਾਲੇ ਹਿੱਸੇ ਇਸ ਗੱਲ ਦਾ ਸੰਕੇਤ ਹਨ ਕਿ ਬੱਦਲਾਂ ਦੀ ਉਚਾਈ ਵੱਧ ਹੈ ਅਤੇ ਇਹ ਮੀਂਹ ਤੇ ਗਰਜ-ਚਮਕ ਲਈ ਅਨੁਕੂਲ ਹਾਲਾਤ ਬਣਾਉਂਦੇ ਹਨ।ਕਈ ਜ਼ਿਲ੍ਹਿਆਂ ’ਚ 30–50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਕਿਤੇ-ਕਿਤੇ ਅਸਮਾਨੀ ਬਿਜਲੀ ਦੀ ਸੰਭਾਵਨਾ ਹੈ।

ਸਵੇਰੇ 7 ਵਜੇ INSAT-3DS ਦੇ ਨਵੇਂ Infrared (10.8 µm) ਚਿੱਤਰਾਂ ਮੁਤਾਬਕ ਪੱਛਮੀ ਗੜਬੜੀ ਦੇ ਸੰਘਣੇ ਅਤੇ ਉੱਚੇ ਬੱਦਲ (ਠੰਡੇ, ਚਿੱਟੇ ਸ਼ੇਡ) ਹੁਣ ਪੰਜਾਬ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ’ਤੇ ਸਿੱਧੇ ਤੌਰ ’ਤੇ ਅਸਰਦਾਰ ਨਜ਼ਰ ਆ ਰਹੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਿਸਟਮ ਪੂਰੀ ਤਰ੍ਹਾਂ ਪੰਜਾਬ ਵਿੱਚ ਦਾਖ਼ਲ ਹੋ ਚੁੱਕਾ ਹੈ।

ਇਸ ਸਮੇਂ ਵੱਧ ਅਸਰ ਵਾਲੇ ਖੇਤਰ

ਮਾਝਾ: ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ

ਦੋਆਬਾ: ਜਲੰਧਰ, ਕਪੂਰਥਲਾ, ਹੁਸ਼ਿਆਰਪੁਰ

ਮਾਲਵਾ (ਉੱਤਰੀ/ਕੇਂਦਰੀ): ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਰੀਦਕੋਟ

ਮੌਸਮ ਵਿਭਾਗ ਅਨੁਸਾਰ ਮੀਂਹ ਦੀ ਮੌਜੂਦਾ ਸਥਿਤੀ

1. ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ ਤਪਾ, ਧੂਰੀ, ਮਲੇਰਕੋਟਲਾ, ਖੂਨਕ, ਪਾਤੜਾਂ, ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ ਫਤਿਹਗੜ ਸਾਹਿਬ ਅਮਲੋਹ, ਮੁਹਾਲੀ, ਬੱਸੀ ਪਠਾਣਾ, ਖੰਨਾ, ਪਾਇਲ, ਚੰਡੀਗੜ੍ਹ, ਖਰੜ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਰੂਪ ਨਗਰ, ਮੋਗਾ, ਸ਼ਾਹਕੋਟ, ਨਿਹਾਲ ਸਿੰਘਵਾਲਾ, ਰਾਏਕੋਟ, ਜਗਰਾਉਂ, ਲੁਧਿਆਣਾ ਪੱਛਮੀ, ਫਿਲੋਰ, ਨਕੋਦਰ, ਫਗਵਾੜਾ, ਜਲੰਧਰ 1, ਕਪੂਰਥਲਾ, ਜਲੰਧਰ 2, ਬਲਾਚੌਰ, ਨਵਾਂਸ਼ਹਿਰ, ਆਨੰਦਪੁਰ ਸਾਹਿਬ ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਭੁਲੱਥ, ਦਸੂਆ, ਮੁਕੇਰੀਆਂ, ਵਿੱਚ ਦਰਮਿਆਨੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਹੈ

2. ਸਰਦੂਲਗੜ੍ਹ, ਬੁਢਲਾਡਾ, ਮਾਨਸਾ, ਤਪਾ, ਤਲਵੰਡੀ ਸਾਬੋ, ਅਬੋਹਰ, ਮਲੋਟ, ਬਠਿੰਡਾ, ਗਿੱਦੜਬਾਹਾ, ਫਾਜ਼ਿਲਕਾ, ਰਾਮਪੁਰਾ ਫੂਲ, ਜੈਤੂ, ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫ਼ਿਰੋਜ਼ਪੁਰ, ਚੀਰਾ, ਸ਼ਾਹਕੋਟ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ ਖਡੂਰ ਸਾਹਿਬ, ਨਿਹਾਲ ਸਿੰਘਵਾਲਾ, ਨਕੋਦਰ, ਕਪੂਰਥਲਾ, ਜਲੰਧਰ 2, ਬਾਬਾ ਬਕਾਲਾ, ਅੰਮ੍ਰਿਤਸਰ 2, ਅੰਮ੍ਰਿਤਸਰ 1, ਬਟਾਲਾ, ਅਜਨਾਲਾ, ਡੇਰਾ ਬਾਬਾ ਨਾਨਕ, ਭੁਲੱਥ, ਦਸੂਆ, ਮੁਕੇਰੀਆ ਗੁਰਦਾਸਪੁਰ, ਪਠਾਨਕੋਟ, ਧਾਰ ਕਲਾਂ, ਵਿੱਚ ਹਲਕਾ ਮੀਂਹ ਦੀ ਸੰਭਾਵਨਾ ਹੈ

ਸਵੇਰ ਦੇ ਸਮੇਂ ਉੱਤਰੀ ਪੰਜਾਬ ’ਚ ਹਲਕਾ ਮੀਂਹ/ਬੂੰਦਾਬਾਂਦੀ ਸ਼ੁਰੂ ਹੋ ਚੁੱਕੀ ਹੈ,ਅਗਲੇ 3–6 ਘੰਟਿਆਂ ਦੌਰਾਨ ਮੀਂਹ ਦਾ ਖੇਤਰ ਮਾਲਵਾ ਵੱਲ ਵਧੇਰੇ ਫੈਲਣ ਦੀ ਸੰਭਾਵਨਾ,ਕੁਝ ਥਾਵਾਂ ’ਤੇ ਗਰਜ-ਚਮਕ ਅਤੇ 30–50 kmph ਦੀ ਤੇਜ਼ ਹਵਾ ਵੀ ਸੰਭਵ ਹੈ

Latest Update

ਪੱਛਮੀ ਗੜਬੜੀ ਦੇ ਬੱਦਲ ਹੋਰ ਸੰਘਣੇ ਹੋਏ ਹਨ ਅਤੇ ਉਨ੍ਹਾਂ ਦੀ ਧਾਰ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਸਪਸ਼ਟ ਦਿਖ ਰਹੀ ਹੈ।

ਪੰਜਾਬ ਦੇ ਉੱਤਰੀ ਹਿੱਸਿਆਂ (ਮਾਝਾ, ਦੋਆਬਾ) ਦੇ ਨੇੜੇ ਬੱਦਲਾਂ ਦੀ ਘਣਤਾ ਵਧੀ ਹੈ — ਇਹ ਮੀਂਹ ਦੀ ਸੰਭਾਵਨਾ ਮਜ਼ਬੂਤ ਕਰਦੀ ਹੈ।

ਬੱਦਲਾਂ ਦਾ ਮੂਵਮੈਂਟ ਲਗਾਤਾਰ ਅੱਗੇ ਵਧ ਰਿਹਾ ਹੈ, ਰੁਕਾਵਟ ਨਹੀਂ ਦਿਖਦੀ।

ਮਾਲਵਾ ਵੱਲ ਬੱਦਲ ਹਾਲੇ ਹਲਕੇ ਹਨ, ਪਰ ਅਗਲੇ ਕੁਝ ਘੰਟਿਆਂ ’ਚ ਕਵਰੇਜ ਵਧ ਸਕਦੀ ਹੈ।

ਇਸ ਸਥਿਤੀ ਕਾਰਨ

ਸਵੇਰ → ਦੁਪਹਿਰ: ਮਾਝਾ–ਦੋਆਬਾ ’ਚ ਮੀਂਹ ਦੀ ਸ਼ੁਰੂਆਤ ਦੇ ਚਾਂਸ ਵਧੇ

ਦੁਪਹਿਰ ਬਾਅਦ: ਮਾਲਵਾ ਦੇ ਕੁਝ ਹਿੱਸਿਆਂ ਤੱਕ ਪਹੁੰਚ ਸਕਦਾ ਹੈ

 

– ਤਸਵੀਰਾਂ ਅਤੇ ਵੇਰਵਾ : IMD ਦੇ ਧੰਨਵਾਦ ਨਾਲ