ਨਿਊਜ਼ ਪੰਜਾਬ
23 ਜਨਵਰੀ 2026
ਬਸੰਤ ਪੰਚਮੀ ਦਾ ਤਿਉਹਾਰ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਗਿਆਨ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।ਇਸ ਦਿਨ ਕਈ ਥਾਵਾਂ ‘ਤੇ ਪਤੰਗ ਉਡਾਉਣ ਜਾਂ ਪਤੰਗ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ।

ਪਤੰਗਾਂ ਨਾਲ ਭਰਿਆ ਅਸਮਾਨ ਅਤੇ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਚਮਕ ਬਸੰਤ ਦੀ ਆਮਦ ਦਾ ਸੁਨੇਹਾ ਦੇ ਰਹੀ ਹੈ। ਸਵੇਰ ਤੋਂ ਹੀ ਨੌਜਵਾਨ, ਬੱਚੇ ਤੇ ਵੱਡੇ ਛੱਤਾਂ ’ਤੇ ਚੜ੍ਹ ਕੇ ਪਤੰਗਬਾਜ਼ੀ ਦਾ ਆਨੰਦ ਲੇ ਰਹੇ ਹਨ।

ਬਸੰਤ ਨੂੰ ਖੇਤੀਬਾੜੀ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ ਕਿਉਂਕਿ ਇਹ ਤਿਉਹਾਰ ਕਿਸਾਨਾਂ ਲਈ ਨਵੀਂ ਫਸਲ ਅਤੇ ਨਵੀਂ ਉਮੀਦਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ।ਨਵੇਂ ਸੀਜ਼ਨ ਦੀ ਆਮਦ ਦੇ ਨਾਲ ਹੀ ਫਸਲਾਂ ‘ਤੇ ਹਰੇ-ਪੀਲੇ ਫੁੱਲ ਖਿੜ ਜਾਂਦੇ ਹਨ ਲੋਕਾਂ ਨੇ ਘਰਾਂ ਵਿੱਚ ਰਵਾਇਤੀ ਪਕਵਾਨ ਬਣਾਏ ਅਤੇ ਇਕ ਦੂਜੇ ਨੂੰ ਬਸੰਤ ਦੀਆਂ ਵਧਾਈਆਂ ਦਿੱਤੀਆਂ।

ਬਸੰਤ ਪੰਚਮੀ ‘ਤੇ ਪੀਲੇ ਰੰਗ ਦੇ ਕੱਪੜੇ ਪਾਉਣਾ ਸ਼ੁਭ ਹੈ ਕਿਉਂਕਿ ਇਹ ਮਾਂ ਸਰਸਵਤੀ ਦਾ ਪਸੰਦੀਦਾ ਰੰਗ ਹੈ।

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਚਾਈਨੀਜ਼ ਡੋਰ ਦੀ ਵਰਤੋਂ ’ਤੇ ਪਾਬੰਦੀ ਸਖ਼ਤੀ ਨਾਲ ਲਾਗੂ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਿਆ ਜਾ ਸਕੇ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਖ-ਵੱਖ ਇਲਾਕਿਆਂ ਵਿੱਚ ਗਸ਼ਤ ਕਰਦੀਆਂ ਰਹੀਆਂ।
ਬਸੰਤ ਦਾ ਇਹ ਤਿਉਹਾਰ ਲੋਕਾਂ ਦੇ ਜੀਵਨ ਵਿੱਚ ਨਵੀਂ ਤਾਜਗੀ, ਖੁਸ਼ਹਾਲੀ ਅਤੇ ਭਰੋਸੇ ਦੀ ਭਾਵਨਾ ਪੈਦਾ ਕਰਦਾ ਹੈ।
