ਬਰਨਾਲਾ’ਚ ਕਰੰਟ ਲੱਗਣ ਨਾਲ 11 ਸਾਲਾ ਬੱਚੇ ਦੀ ਮੌਤ

ਨਿਊਜ਼ ਪੰਜਾਬ

27 ਅਗਸਤ 2025

ਬਰਨਾਲਾ ਜ਼ਿਲ੍ਹੇ ਦੇ ਤਪਾ ਕਸਬੇ ਵਿੱਚ ਮੰਗਲਵਾਰ ਨੂੰ ਇੱਕ 11 ਸਾਲਾ ਲੜਕੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਛੇਵੀਂ ਜਮਾਤ ਦਾ ਵਿਦਿਆਰਥੀ ਅਤੇ ਇੱਕ ਦਿਹਾੜੀਦਾਰ ਮਜ਼ਦੂਰ ਦਾ ਪੁੱਤਰ, ਮਾਰਕੀਟ ਕਮੇਟੀ ਦੇ ਲੋਹੇ ਦੇ ਗੇਟ ਨੂੰ ਛੂਹਣ ਤੋਂ ਬਾਅਦ ਕਰੰਟ ਲੱਗ ਗਿਆ। ਫਿਰ ਉਹ ਖੜ੍ਹੇ ਮੀਂਹ ਦੇ ਪਾਣੀ ਵਿੱਚ ਡਿੱਗ ਪਿਆ।ਹਾਲਾਂਕਿ ਸਥਾਨਕ ਲੋਕਾਂ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਾਵਜੂਦ ਇਸ ਦੇ ਕਰੰਟ ਦੀ ਹੱਦ ਤੱਕ ਉਸ ਨੂੰ ਲੱਗਿਆ ਕਿ ਕੋਈ ਵੀ ਇਨਸਾਨ ਉਸ ਨੂੰ ਫੜ ਨਾ ਸਕਿਆ ਅਤੇ ਉਸ ਦੀ ਇਸ ਵਿਚਾਲੇ ਜਾਨ ਚਲੀ ਗਈ।

ਪਰਿਵਾਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ। ਧਾਹਾਂ ਮਾਰ-ਮਾਰ ਪਰਿਵਾਰ ਬੱਚੇ ਦੀ ਮੌਤ ਰੋ ਰਿਹਾ ਹੈ।ਤਪਾ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਤਰਲੋਚਨ ਬਾਂਸਲ ਨੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।