ਪੰਜਾਬ ਸਰਕਾਰ ਵੱਲੋਂ ਉੱਘੇ ਸਨਅਤਕਾਰ ਸ੍ਰ. ਅਵਤਾਰ ਸਿੰਘ ਭੋਗਲ ਆਈ ਟੀ ਆਈ ਦੇ ਚੇਅਰਮੈਨ ਨਿਯੁਕਤ – ਸ੍ਰ. ਜੈਮਕੋ,  ਨਵਯੁੱਗ,  ਸਰਹਾਲੀ ਅਤੇ ਜੈਮਲ ਮੈਂਬਰ ਨਿਯੁਕਤ ਕੀਤੇ 

ਨਿਊਜ਼ ਪੰਜਾਬ

ਲੁਧਿਆਣਾ, 29 ਅਕਤੂਬਰ – ਪੰਜਾਬ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਸਰਕਾਰੀ ਆਈ ਟੀ ਆਈ ਬੱਸੀਆਂ ਕੋਠੀ ਰਾਏਕੋਟ ਲੁਧਿਆਣਾ ਦਾ ਨਿਯੁਕਤ ਕੀਤੇ ਚੇਅਰਮੈਨ ਸ੍ਰ. ਅਵਤਾਰ ਸਿੰਘ ਭੋਗਲ ਕਨਵੀਨਰ ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੂੰਫੈਕਚਰਰਜ਼ ਐਸੋਸੀਏਸ਼ਨ ਲੁਧਿਆਣਾ ਅਤੇ ਉਨ੍ਹਾਂ ਦੇ ਨਾਲ ਮੈਂਬਰ ਨਿਯੁਕਤ ਕੀਤੇ ਸ੍ਰ. ਗੁਰਚਰਨ ਸਿੰਘ ਜੈਮਕੋ, ਸ੍ਰ. ਇੰਦਰਜੀਤ ਸਿੰਘ ਨਵਯੁੱਗ, ਸ੍ਰ. ਰਾਜਿੰਦਰ ਸਿੰਘ ਸਰਹਾਲੀ ਅਤੇ ਸ੍ਰ. ਅਮਰੀਕ ਸਿੰਘ ਜੈਮਲ ਨੇ ਆਪਣੇ ਅਹੁਦਿਆਂ ਦਾ ਚਾਰਜ਼ ਲਿਆ,

ਇਸ ਸਮੇਂ ਪ੍ਰਿੰਸੀਪਲ ਸ਼੍ਰੀ ਪ੍ਰੇਮ ਚੰਦ ਸਮੇਤ ਟ੍ਰੇਨਿਗ ਅਧਿਕਾਰੀ ਸ੍ਰ. ਜਿੰਦਰ ਸਿੰਘ, ਸ੍ਰ. ਰਣਜੀਤ ਸਿੰਘ, ਸ੍ਰ. ਅਵਤਾਰ ਸਿੰਘ, ਸ੍ਰ. ਨਵਦੀਪ ਸਿੰਘ, ਸ਼੍ਰੀ ਵਰਿੰਦਰ ਕੁਮਾਰ, ਅਤੇ ਸ਼੍ਰੀ ਬੰਬ ਬਹਾਦਰ ਸਮੇਤ ਸਾਰੇ ਸਟਾਫ਼ ਵੱਲੋਂ ਨਵਨਿਯੁਕਤ ਚੇਅਰਮੈਨ ਸ੍ਰ. ਅਵਤਾਰ ਸਿੰਘ ਭੋਗਲ ਅਤੇ ਬਾਕੀ ਮੈਂਬਰਾਂ ਦਾ ਸਵਾਗਤ ਕੀਤਾ

ਉੱਘੇ ਸਨਅਤਕਾਰ ਅਤੇ ਨਵਨਿਯੁਕਤ ਚੇਅਰਮੈਨ ਸ੍ਰ. ਅਵਤਾਰ ਸਿੰਘ ਭੋਗਲ ਨੇ ਚਾਰਜ਼ ਲੈਣ ਤੋਂ ਬਾਅਦ

ਨਿਊਜ਼ ਪੰਜਾਬ ਨਾਲ ਗੱਲ ਕਰਦਿਆਂ ਕਿਹਾ ਕਿ ਆਈ ਟੀ ਆਈ ਵਿੱਚ ਇਸ ਸਮੇਂ ਨੌਜਵਾਨਾਂ ਨੂੰ ਰੋਜ਼ਗਾਰ ਮੁੱਖੀ ਕੋਰਸ ਕਰਵਾਏ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈ ਕੇ ਨਵੀਨ ਕੋਰਸਾਂ ਦਾ ਹੋਰ ਵਾਧਾ ਕੀਤਾ ਜਾਵੇਗਾ, ਚੇਅਰਮੈਨ ਸ੍ਰ. ਭੋਗਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਰਕਾਰੀ ਆਈ ਟੀ ਆਈ ਬੱਸੀਆਂ ਕੋਠੀ, ਰਾਏਕੋਟ ਲੁਧਿਆਣਾ ਤੋਂ ਡਿਪਲੋਮਾ ਕਰਨ ਵਾਲੇ ਹਰ ਯੋਗ ਨੋਜਵਾਨ ਨੂੰ ਰੁਜ਼ਗਾਰ ਵੀ ਲੈ ਕੇ ਦਿਆਂਗੇ