ਨਿਊਜ਼ ਪੰਜਾਬ
15 ਸਤੰਬਰ 2025
ਹਰ ਕਿਸੇ ਦੀ ਖ਼ਾਹਿਸ਼ ਹੁੰਦੀ ਹੈ ਕਿ ਉਸਦੀ ਸਕਿਨ ਸਾਫ਼, ਕਲੀਅਰ ਤੇ ਗਲੋਇੰਗ ਹੋਵੇਂ। ਸੋਹਣੀ ਸਕਿਨ ਸਿਰਫ਼ ਮੇਕਅਪ ਨਾਲ ਨਹੀਂ, ਸਗੋਂ ਹੈਲਥੀ ਆਦਤਾਂ ਤੇ ਰੋਜ਼ਾਨਾ ਦੇ ਧਿਆਨ ਨਾਲ ਮਿਲਦੀ ਹੈ । ਇਸ ਕਰਕੇ ਸਾਡੀ Glow & Grow journey ਦਾ ਸਭ ਤੋਂ ਪਹਿਲਾ ਕਦਮ ਹੈ Skincare – ਕਿਉਂਕਿ ਇਹੀ ਬੇਸ ਹੈ ਸਾਡੇ ਓਵਰਆਲ ਗਲੋਅ-ਅੱਪ ਦਾ…

💧 Skincare ਕਿਉਂ ਜ਼ਰੂਰੀ ਹੈ?
ਸਕਿਨ ਸਾਡੇ ਸਰੀਰ ਦਾ ਸਭ ਤੋਂ ਵੱਡਾ ਹਿੱਸਾ ਹੈ।
ਪ੍ਰਦੂਸ਼ਣ, ਟੈਂਸ਼ਨ, ਨੀਂਦ ਦੀ ਕਮੀ ਤੇ ਗਲਤ ਖਾਣ-ਪੀਣ ਸਕਿਨ ਨੂੰ ਡੱਲ ਬਣਾ ਦਿੰਦੇ ਨੇ।
ਜੇਕਰ ਰੋਜ਼ਾਨਾ ਰੂਟੀਨ ਬਣਾਈਏ ਤਾਂ ਨੈਚਰਲ ਗਲੋ ਵਾਪਸ ਆ ਸਕਦਾ ਹੈ ✨।
Skin grow ਦੇ ਤਿੰਨ ਬੇਸਿਕ ਰੂਲ :

1. Cleanse – ਆਪਣੀ ਸਕਿਨ ਟਾਈਪ ਦੇ ਮੁਤਾਬਕ ਹਲਕਾ face wash ਵਰਤੋ।

2. Moisturize – ਸਕਿਨ ਨੂੰ soft ਤੇ hydrated ਰੱਖੋ।

3. Protect – ਰੋਜ਼ਾਨਾ sunscreen ਲਗਾਓ (ਘਰ ਅੰਦਰ ਵੀ)।
🥗 ਬੋਨਸ ਟਿੱਪ:

ਜ਼ਿਆਦਾ ਪਾਣੀ ਪੀਓ :-ਮੌਸਮ ਕੋਈ ਵੀ ਹੋਵੇ, ਗਰਮੀਆਂ, ਸਰਦੀਆਂ ਹਰ ਕਿਸੇ ਨੂੰ ਲਗਭਗ 7 ਤੋਂ 9 ਗਲਾਸ ਪਾਣੀ ਪੀਣਾ ਚਾਹੀਦਾ ਹੈ।ਇਹ ਚਮੜੀ ਨੂੰ ਮਜ਼ਬੂਤ, ਚਮਕਦਾਰ ਅਤੇ ਸਿਹਤਮੰਦ ਰੱਖਦਾ ਹੈ।
ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ, ਗੰਦੇ ਜ਼ਹਿਰੀਲੇ ਪਦਾਰਥ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ, ਪਾਚਨ ਕਿਰਿਆ ਨੂੰ ਲਾਭ ਮਿਲਦਾ ਹੈ ਅਤੇ ਸਰੀਰ ਵਿੱਚ ਖੂਨ ਦਾ ਸੰਚਾਰ ਵੀ ਬਿਹਤਰ ਢੰਗ ਨਾਲ ਹੁੰਦਾ ਹੈ। ਪਰ, ਜੇਕਰ ਦਿਨ ਭਰ ਸਹੀ ਮਾਤਰਾ ਵਿੱਚ ਪਾਣੀ ਨਹੀਂ ਪੀਤਾ ਜਾਂਦਾ ਹੈ, ਤਾਂ ਨਾ ਸਿਰਫ਼ ਸਿਹਤ ਸਗੋਂ ਚਮੜੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਖੁਸ਼ਕ, ਬੇਜਾਨ ਅਤੇ ਸੁੱਕੀ ਦਿਖਾਈ ਦੇਣ ਲੱਗਦੀ ਹੈ।

ਫਲ ਖਾਓ 🍎:- ਫਲਾਂ ਵਿਚ ਕੁਦਰਤੀ ਵਿਟਾਮਿਨ ਤੇ ਐਂਟੀ-ਆਕਸੀਡੈਂਟ ਹੁੰਦੇ ਨੇ, ਜੋ ਸਕਿਨ ਨੂੰ ਅੰਦਰੋਂ ਪੋਸ਼ਣ ਦੇ ਕੇ ਨੈਚਰਲ ਗਲੋ ਦਿੰਦੇ ਨੇ ✨।

ਪੂਰੀ ਨੀਂਦ ਲਵੋ : ਪੂਰੀ ਤੇ ਅੱਛੀ ਨੀਂਦ ਸਕਿਨ ਨੂੰ ਰੀਲੈਕਸ ਕਰਦੀ ਹੈ, ਜਿਸ ਨਾਲ ਡੱਲਨੈੱਸ ਘੱਟ ਹੁੰਦੀ ਹੈ ਤੇ face ‘ਤੇ natural ਗਲੋ ਆਉਂਦਾ ਆ 🌸।
