ਨਿਊਜ਼ ਪੰਜਾਬ
ਲੁਧਿਆਣਾ, 22 ਸਤੰਬਰ – ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਤਾਬਦੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈੰਪ ਅੱਜ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਹੌਲੀ ਹੈਰਬਸ ਆਯੁਰਵੈਦਿਕ ਕਲੀਨਿਕ ਦੇ ਸਹਿਯੋਗ ਸਦਕਾ ਲਗਾਇਆ ਗਿਆ। ਹੋਲੀ ਹੈਰਬਸ ਆਯੁਰਵੈਦਾਂ ਕਲੀਨਿਕ ਦੇ ਡਾਕਟਰ ਗੁਰਲੀਨ ਕੌਰ ਨੇ ਦੱਸਿਆ ਕਿ ਇਹ ਮੈਡੀਕਲ ਸ਼ਾਮ 5 ਵੱਜੇ ਤੋਂ ਲੈਕੇ ਦੇਰ ਰਾਤ 9 ਵੱਜੇ ਤੱਕ ਚੱਲਿਆ ਜਿਸ ਵਿੱਚ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸ ਵਿੱਚ ਬਲੱਡ ਟੈਸਟ ਮੈਕਸ ਲੈਬ ਵੱਲੋਂ ਫ੍ਰੀ ਚੈੱਕ ਕੀਤੇ ਗਏ ਜਿਸ ਯੂਰਿਕ ਐਸਿਡ, ਬੈਕ ਪੈਨ ਦਾ ਦਰਦ, ਅਤੇ ਸਰਵਾਈਕਲ ਦਾ ਦਰਦ ਅਤੇ ਸ਼ੂਗਰ ਸਿਰ ਦਰਦ, ਮਾਨਸਿਕ ਤਣਾਅ, ਡਿਪਰੈਸਨ, ਨੀਦ ਨਾ ਆਉਣਾ, ਵਹਿਮ ਕਰਨਾ, ਉਦਾਸ ਰਹਿਣਾ, ਵਰਗੀਆਂ ਬਿਮਾਰੀਆਂ ਦੇ ਟੈਸਟ ਫ੍ਰੀ ਕੀਤੇ ਗਏ ਅਤੇ ਸੰਗਤਾਂ ਫ੍ਰੀ ਆਯੁਰਵੈਦਿਕ ਦਵਾਈਆਂ ਵੀ ਦਿੱਤਿਆਂ ਗਇਆ।
ਡਾਕਟਰ ਸਾਹਿਬ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਹੋ ਜਿਹੇ ਫ੍ਰੀ ਮੈਡੀਕਲ ਕੈੰਪ ਗੁਰੂਦਵਾਰਾ ਸਾਹਿਬ ਵਿੱਚ ਸਮੇਂ ਸਮੇਂ ਸਿਰ ਲੱਗਦੇ ਰਹਿਣੇ ਚਾਹੀਂਦੇ ਹਨ ਤਾਂ ਕਿ ਸੰਗਤਾਂ ਨੂੰ ਇਹਨਾਂ ਦਾ ਲਾਭ ਮਿਲ ਸਕੈ। ਸੰਗਤਾਂ ਵਾਸਤੇ ਲੰਗਰ ਦਾ ਇੰਤਜ਼ਾਮ ਵੀ ਕੀਤਾ ਗਿਆ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਮੈਡੀਕਲ ਕੈੰਪ ਵਿੱਚ ਚੈੱਕਅੱਪ ਕਰਵਾਇਆ। ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਵਿਸ਼ਵਾਸ ਦਵਾਇਆਂ ਗਇਆ ਕਿ ਜਲਦੀ ਹੀ ਹੋਰ ਕੈੰਪ ਫੇਰ ਲਾਏ ਜਾਣਗੇ।ਕੈੰਪ ਵਿੱਚ ਸ਼ਾਮਲ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਸੀਨੀਅਰ ਮੇਂਬਰ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਭਾਈ ਮਨਜੀਤ ਸਿੰਘ ਜਗਮੋਹਨ Thnx ਸਰਬਜੀਤ ਸਿੰਘ ਚੱਗਰ ਡਾਕਟਰ ਪ੍ਰੇਮ ਸਿੰਘ ਚਾਵਲਾ ਯਸ਼ਪਾਲ ਸਿੰਘ ਗੁਰਦੀਪ ਸਿੰਘ ਕਾਲੜਾ ਜਤਿੰਦਰ ਸਿੰਘ ਬਲਬੀਰ ਸਿੰਘ ਐਡਵੋਕੇਟ ਰਾਜਿੰਦਰ ਸਿੰਘ ਭਾਟੀਆ ਮਲਕੀਤ ਸਿੰਘ ਵਰਿੰਦਰ ਮੋਹਨ ਸਿੰਘ ਪ੍ਰੀਤਪਾਲ ਸਿੰਘ
