Glow & Grow: “Meditation ਨਾਲ ਖਿੜਦਾ ਮਨ ਤੇ ਚਮਕਦਾ ਚਿਹਰਾ”

ਨਿਊਜ਼ ਪੰਜਾਬ

19 ਅਕਤੂਬਰ 2025

Glow& Grow:Meditation ਨਾਲ ਸਿਰਫ਼ ਚਿਹਰੇ ਦੀ ਚਮਕ ਹੀ ਨਹੀਂ, ਸਗੋਂ ਜੀਵਨ ਵਿੱਚ ਵਿਕਾਸ (growth) ਵੀ ਹੁੰਦਾ ਹੈ।ਜਿਵੇਂ ਸਰੀਰ ਲਈ ਕਸਰਤ ਜ਼ਰੂਰੀ ਹੈ, ਓਵੇਂ ਹੀ ਦਿਮਾਗ ਲਈ ਸ਼ਾਂਤੀ ਵੀ ਜ਼ਰੂਰੀ ਹੈ।Meditation ਮਨੁੱਖ ਦੇ ਜੀਵਨ ਦਾ ਸਭ ਤੋਂ ਸੁੰਦਰ ਹਿੱਸਾ ਹੈ। ਜਦੋਂ ਅਸੀਂ ਰੋਜ਼ਾਨਾ ਕੁਝ ਸਮਾਂ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਧਿਆਨ ਕਰਦੇ ਹਾਂ, ਤਾਂ ਸਾਡਾ ਮਨ ਅਤੇ ਸਰੀਰ ਦੋਵੇਂ ਤੰਦਰੁਸਤ ਰਹਿੰਦੇ ਹਨ। Meditation ਨਾਲ ਚਿਹਰੇ ’ਤੇ ਕੁਦਰਤੀ ਚਮਕ ਆਉਂਦੀ ਹੈ ਕਿਉਂਕਿ ਮਨ ਦਾ ਤਣਾਅ ਘਟਦਾ ਹੈ ਅਤੇ ਅੰਦਰੋਂ ਸ਼ਾਂਤੀ ਮਹਿਸੂਸ ਹੁੰਦੀ ਹੈ

ਜਿਵੇਂ ਫੁੱਲ ਸੂਰਜ ਦੀ ਰੌਸ਼ਨੀ ਨਾਲ ਖਿੜਦਾ ਹੈ, ਤਿਵੇਂ ਮਨੁੱਖ ਧਿਆਨ ਦੀ ਰੌਸ਼ਨੀ ਨਾਲ ਖਿੜਦਾ ਹੈ। Meditation ਸਾਨੂੰ ਸਕਾਰਾਤਮਕ ਸੋਚ, ਆਤਮ-ਵਿਸ਼ਵਾਸ ਅਤੇ ਖੁਸ਼ੀ ਪ੍ਰਦਾਨ ਕਰਦਾ ਹੈ। ਜਦੋਂ ਅਸੀਂ ਅੰਦਰੋਂ ਸ਼ਾਂਤ ਹੁੰਦੇ ਹਾਂ, ਤਾਂ ਸਾਡਾ ਚਿਹਰਾ, ਜੀਵਨ ਅਤੇ ਬੋਲ-ਚਾਲ ਸਾਰਾ ਚਮਕਦਾ ਹੈ। ਇਹ ਸਾਨੂੰ ਆਪਣੇ ਲਕਸ਼ਾਂ ’ਤੇ ਕੇਂਦ੍ਰਿਤ ਕਰਨਾ ਸਿਖਾਉਂਦਾ ਹੈ, ਗੁੱਸੇ ਅਤੇ ਨਿਰਾਸ਼ਾ ਤੋਂ ਬਚਾਉਂਦਾ ਹੈ। ਹਰ ਰੋਜ਼ 10-15 ਮਿੰਟ ਦਾ ਧਿਆਨ ਜੀਵਨ ਵਿੱਚ ਨਵੀਂ ਊਰਜਾ ਭਰਦਾ ਹੈ।

💫 Meditation ਦੀ ਮਹੱਤਤਾ

*Stress ਘਟਾ ਕੇ mind calm ਕਰਦੀ ਹੈ 🕊️

*ਨੀਂਦ ਚੰਗੀ ਆਉਂਦੀ ਹੈ 💤

*ਸਕਿਨ ‘ਤੇ stress marks ਘਟਦੇ ਨੇ

*Focus ਤੇ confidence ਵਧਦਾ ਹੈ

*ਅੰਦਰੋਂ positivity ਆਉਂਦੀ ਹੈ ਜੋ ਚਿਹਰੇ ‘ਤੇ ਦਿਖਦੀ ਹੈ

Meditation ਦਾ ਸਹੀ ਤਰੀਕਾ

1.ਇੱਕ ਆਰਾਮਦਾਇਕ ਅਤੇ ਸ਼ਾਂਤ ਵਾਤਾਵਰਣ ਵਿੱਚ ਬੈਠੋ।

2.ਸੁਖਾਸਨ ਵਿੱਚ ਬੈਠੋ।

3.ਆਪਣੀ ਰੀੜ੍ਹ ਦੀ ਹੱਡੀ, ਗਰਦਨ ਅਤੇ ਸਿਰ ਨੂੰ ਸਿੱਧੀ ਲਾਈਨ ਵਿੱਚ ਰੱਖੋ।

4.ਦੋਵੇਂ ਅੱਖਾਂ ਦੀ ਨਜ਼ਰ ਨੱਕ ਦੇ ਸਿਰੇ ‘ਤੇ ਲਿਆਓ।

5.ਆਪਣੀਆਂ ਅੱਖਾਂ ਨੂੰ ਆਪਣੀ ਨੱਕ ਦੀ ਨੋਕ ਨੂੰ ਹਿਲਾਏ ਬਿਨਾਂ ਉਸ ‘ਤੇ ਕੇਂਦਰਿਤ ਰੱਖੋ।

6.ਕੁਝ ਸਮੇਂ ਲਈ ਇਸ ਸਥਿਤੀ ਅਤੇ ਆਸਣ ਵਿੱਚ ਰਹੋ ਅਤੇ ਆਪਣੇ ਮਨ ਨੂੰ ਵਿਚਾਰਾਂ ਤੋਂ ਖਾਲੀ ਕਰਨ ਦੀ ਕੋਸ਼ਿਸ਼ ਕਰੋ।