ਗੁਰਦੀਸ਼ ਕੌਰ ਗਰੇਵਾਲ
ਕੈਲਗਰੀ, 19 ਜੁਲਾਈ – ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨ ਚੰਡੀਗੜ੍ਹ ਵੱਲੋਂ ਅੱਜ ਗੁਰਦਵਾਰਾ ਗੁਰੂ ਰਾਮ ਦਾਸ ਦਰਬਾਰ ਕੈਲਗਰੀ ( ਕੈਨੇਡਾ ) ਵਿਖ਼ੇ ਅੱਜ ਚਾਰ ਰੋਜ਼ਾ ਰੋਗ ਨਿਵਾਰਨ ਅਤੇ ਨਾਮ ਮਾਰਗ ਕੈਂਪ ਆਰੰਭ ਕੀਤਾ ਗਿਆ,
ਮਿਸ਼ਨ ਦੇ ਬਾਨੀ ਅਤੇ ਮੁੱਖੀ ਸਰਦਾਰ ਹਰਦਿਆਲ ਸਿੰਘ ਆਈ ਏ ਐਸ ( ਰਿ ) ਆਪਣੀ ਸੱਤ ਮੈਬਰੀ ਟੀਮ ਨਾਲ ਉਚੇਚੇ ਤੌਰ ਤੇ ਪਹੁੰਚੇ। ਜਿਨ੍ਹਾਂ ਨੇ ਸੰਗਤਾਂ ਨੂੰ ਸੰਬੋਧਿਨ ਕਰਦਿਆਂ ਨਾਮ ਜਪਣ ਦੀਆਂ ਵਿਧੀਆਂ ਅਤੇ ਨਾਮੀ ਨੂੰ ਹੋਣ ਵਾਲੀਆਂ ਪ੍ਰਾਪਤੀਆਂ ਅਤੇ ਰੋਗਾਂ ਦੇ ਇਲਾਜ਼ ਉੱਪਰ ਪੈਣ ਵਾਲੇ ਗੁਰਬਾਣੀ ਦੇ ਪ੍ਰਭਾਵ ਬਾਰੇ ਬਾਰੇ ਸੁਖਮਨੀ ਸਾਹਿਬ ਵਿੱਚੋਂ ਹਵਾਲੇ ਦੇ ਕੇ ਗੁਰਬਾਣੀ ਦੀ ਮਹੱਤਤਾ ਬਾਰੇ ਵਿਚਾਰਾਂ ਦੀ ਸਾਂਝ ਪਾਈ।
ਉਹਨਾਂ ਦੇ ਨਾਲ ਆਏ ਬਾਕੀ ਨਿਸ਼ਕਾਮ ਸੇਵਾਦਾਰਾਂ ਤੋਂ ਇਲਾਵਾ, ਬੀਬੀ ਗੁਰਦੀਸ਼ ਕੌਰ ਅਤੇ ਬੀਬੀ ਜਸਵੀਰ ਕੌਰ ਨੇ ਵੀ ਸੰਗਤ ਨੂੰ ਸ਼ਬਦ ਜਾਪ ਕਰਵਾਇਆ।
ਵਿਨੀ ਪੈਗ ਤੋਂ ਆਈ ( ਨਰਸ ) ਬੀਬੀ ਮਨਜੀਤ ਕੌਰ ਗਿੱਲ ਨੇ ਸਰਬ ਰੋਗ ਔਖਦ ਨਾਮ ਨਾਲ ਜੁੜ ਕੇ ਗੁਰੂ ਕਿਰਪਾ ਦੁਆਰਾ ਹੋਈਆਂ ਪ੍ਰਾਪਤੀਆਂ ਦਾ ਜਿਕਰ ਸੰਗਤ ਨਾਲ ਕੀਤਾ। ਸਰਦਾਰ ਹਰਦਿਆਲ ਸਿੰਘ ਵੱਲੋਂ ਉਨ੍ਹਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ।
ਨਵੀਂ ਆਈ ਸੰਗਤ ਨੇ ਮਿਸ਼ਨ ਦਾ ਤਿੰਨਾਂ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਲਿਟਰੇਚਰ ਵੀ ਲਿਆ।
ਪਹਿਲੇ ਦਿਨ ਦੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ । ਇਹ ਕੈਂਪ 22 ਜੁਲਾਈ ਤੱਕ ਚੱਲੇਗਾ ਜਿਸ ਦਾ ਸਮਾਂ ਹਰ ਰੋਜ ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਦੁਪਹਿਰ ਡੇਢ ਵਜੇ ਤੋਂ ਲੈ ਕੇ ਸ਼ਾਮੀ ਸਾਢੇ ਛੇ ਵਜੇ ਤੱਕ ਹੋਏਗਾ।

ਮਿਸ਼ਨ ਵੱਲੋਂ ਸੰਗਤ ਨੂੰ ਇਸ ਦਾ ਭਰਪੂਰ ਲਾਹਾ ਲੈਣ ਦੀ ਬੇਨਤੀ ਕੀਤੀ ਗਈ ਹੈ
