ਕੋਰੋਨਾ ਦੇ ਅਸਰ ਨੂੰ ਰੋਕਣ ਲਈ ਪਟਿਆਲਾ ਦੀ ਸਬਜ਼ੀ ਮੰਡੀ ਨੂੰ ਅੱਜ ਤੋਂ ਬੰਦ ਕਰਨ ਦਾ ਹੁਕਮ
ਨਿਊਜ਼ ਪੰਜਾਬ
ਪਟਿਆਲਾ, 14 ਜੁਲਾਈ — ਇਥੇ ਕੋਵਿਡ -19 ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਨੇ ਅੱਜ ਪਟਿਆਲਾ ਦੀਆਂ ਦੋ ਸਬਜ਼ੀਆਂ ਮੰਡੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਖੇਤਰਾਂ ਨੂੰ ਕੋਰੋਨਾ ਬਿਮਾਰੀ ਦੇ ਹੋਰ ਫੈਲਣ ਨੂੰ ਰੋਕਣ ਲਈ ਕੰਟਰੋਲ ਪਲਾਨ ਦੇ ਅਧੀਨ ਲਿਆਂਦਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਰਾਘੋ ਮਾਜਰਾ (ਪੁਰਾਣੀ ਮੰਡੀ) ਅਗਲੇ ਚਾਰ ਦਿਨਾਂ ਲਈ 14 ਜੁਲਾਈ ਤੋਂ ਬੰਦ ਰਹਿਣਗੀਆਂ ਜਦਕਿ ਸਬਜ਼ੀ ਮੰਡੀ ਸਨੌਰ ਰੋਡ ਪਟਿਆਲਾ ਨੂੰ ਅਗਲੇ ਚਾਰ ਦਿਨਾਂ ਲਈ 15 ਜੁਲਾਈ ਤੋਂ ਬੰਦ ਕੀਤਾ ਜਾਵੇਗਾ।