ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਬਣੇ ਹੋਏ ਫਲੂ ਕਾਰਨਰ `ਤੇ ਮਿਸ਼ਨ ਫਤਿਹ ਕੋਵਿਡ-19 ਤਹਿਤ ਸਿਹਤ ਸੇਵਾਵਾਂ ਕੀਤੀਆਂ  ਹੋਰ ਤੇਜ  

ਨਿਊਜ਼ ਪੰਜਾਬ
ਨਵਾਂਸ਼ਹਿਰ, 13 ਜੁਲਾਈ-
ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਰਾਜਿੰਦਰ ਪ੍ਰਸਾਦ ਭਾਟੀਆ ਦੇ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਬਣੇ ਫਲੂ ਕਾਰਨਰ `ਤੇ ਸਿਹਤ ਸੇਵਾਵਾਂ ਨਿਰੰਤਰ ਜਾਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਬੀ ਈ ਈ ਨੇ ਦੱਸਿਆ ਕਿ ਅੱਜ ਫਲੂ ਕਾਰਨਰ ਤੇ ਆਰ ਆਰ ਟੀਮਾਂ ਅਤੇ ਸਰਵੇ ਟੀਮਾਂ ਵੱਲੋਂ ਭੇਜੇ ਗਏ  ਕੋਵਿਡ-19 ਦੇ ਲੱਛਣਾਂ ਜਿਸ ਵਿੱਚ ਬੁਖਾਰ ਖਾਂਸੀ ਜੁਕਾਮ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਜਾਂ ਸਾਹ ਲੈਣ ਵਿੱਚ ਤਕਲੀਫ ਹੋਣ `ਤੇ ਡਾਕਟਰੀ ਸਹਾਇਤਾ ਫਲੂ ਕਾਰਨਰ `ਤੇ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਆਏ ਹੋਏ ਮਰੀਜਾਂ ਨੂੰ ਮੂੰਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ ਸਬੰਧੀ ਜਾਣਕਾਰੀ ਦਿੱਤੀ ਗਈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਸੋਸ਼ਲ ਡਿਸਟੈਂਸ ਰੱਖਣ ਸਬੰਧੀ, ਪ੍ਰਸ਼ਾਸਨ ਪੁਿਲਸ ਪਾਰਟੀ ਨੂੰ ਸਹਿਯੋਗ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ।
ਫ਼ਲੂ ਕਾਰਨਰ `ਤੇ ਅੱਜ ਡਾਕਟਰ ਸੋਨੀਆ ਠਾਕੁਰ ਪਰਮਵੀਰ ਪ੍ਰਿੰਸ ਗੁਰਤੇਜ ਸਿੰਘ ਫਾਰਮੇਸੀ ਅਫ਼ਸਰ, ਸੁਨੀਤਾ ਰਾਣੀ ਅਤੇ ਰਾਜਿੰਦਰ ਕੌਰ, ਮਨਦੀਪ ਕੌਰ ਕਾਊਂਸਲਰ, ਰਾਜ ਕੁਮਾਰ, ਸੰਦੀਪ ਸਿੰਘ ਪੁਿਲਸ ਪਾਰਟੀ ਅਮਨਦੀਪ ਕੌਰ ਸਟਾਫ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ।

=================================
ਫੋਟੋ ਕੈਪਸ਼ਨ – ਜਿਲ੍ਹਾ ਹਸਪਤਾਲ਼ ਨਵਾਂਸ਼ਹਿਰ ਵਿਖੇ ਬਣੇ ਹੋਏ ਫਲੂ ਕਾਰਨਰ `ਤੇ ਮਿਸ਼ਨ ਫਤਿਹ ਕੋਵਿਡ-19 ਤਹਿਤ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ