ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋਂ ਵਲੋਂ ਪਿੰਡ ਕਰਾਵਰ ਵਿਖੇ ਵੈਬੀਨਾਰ – 40 ਪ੍ਰਾਰਥੀਆਂ ਨੇ ਭਾਗ ਲਿਆ

ਨਿਊਜ਼ ਪੰਜਾਬ
ਨਵਾਂਸ਼ਹਿਰ, 13 ਜੁਲਾਈ- ਪੰਜਾਬ ਸਰਕਾਰ ਦੇ ਆਰੰਭੇ ਮਿਸ਼ਨ ਫ਼ਤਿਹ ਤਹਿਤ ਘਰਾਂ ਵਿੱਚ ਵਿਹਲੇ ਬੈਠੇ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਜ਼ਿਲ੍ਹਾ ਪੱਧਰ `ਤੇ ਮਹਿਕਮੇ ਵੱਲੋਂ ਵੱਖ-ਵੱਖ ਚਲਾਈਆ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਲਈ ਜੀ.ਓ.ਜੀ ਦੇ ਸਹਿਯੋਗ ਨਾਲ ਪਿੰਡ ਕਰਾਵਰ ਵਿਖੇ ਵੈਬੀਨਾਰ  ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਰੀਬ 40 ਪ੍ਰਾਰਥੀਆਂ ਨੇ ਭਾਗ ਲਿਆ ਅਤੇ ਇਸ ਵੈਬੀਨਾਰ ਵਿੱਚ ਰੁਪਿੰਦਰ ਕੌਰ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਵੱਲੋਂ ਆਨਲਾਈਨ ਰਜਿਸ਼ਟ੍ਰੇਸ਼ਨ, ਆਨਲਾਈਨ ਕੌਸਲਿੰਗ ਅਤੇ ਪ੍ਰਾਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ ਗਿਆ। ਇਸ ਵੈਬੀਨਾਰ ਵਿੱਚ ਹਰਮਨਦੀਪ ਸਿੰਘ, ਕਰੀਅਰ ਕਾਊਂਸਲਰ ਵੱਲੋਂ ਵੀ ਆਨਲਾਈਨ ਕਾਊਂਸਲਿੰਗ ਅਤੇ ਡੀ.ਬੀ.ਈ.ਈ ਬਾਰੇ ਜਾਣਕਾਰੀ ਦਿੱਤੀ ਗਈ।
ਡੀ.ਬੀ.ਈ.ਈ ਨਵਾਂਸ਼ਹਿਰ ਵਲੋਂ ਬੀ.ਐਲ.ਗਰਲਜ਼ ਕਾਲਜ ਦੇ ਸਹਿਯੋਗ ਨਾਲ  ਵੈਬੀਨਾਰ  ਦਾ ਆਯੌਜਨ ਕੀਤਾ ਗਿਆ।ਜਿਸ ਵਿੱਚ ਕਰੀਬਨ 53 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ।
ਸ਼੍ਰੀਮਤੀ ਰੁਪਿੰਦਰ ਕੌਰ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਡੀ.ਬੀ.ਈ.ਈ, ਨਵਾਂਸ਼ਹਿਰ ਵੱਲੋਂ 24 ਵੈਬੀਨਾਰਜ਼  ਦਾ ਆਯੋਜਨ ਕੀਤਾ ਜਾ ਚੁੱਕਾ ਹੈ।ਜਿਸ ਵਿੱਚ 786 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਹੈ।ਇਸ ਲਗਾਏ ਗਏ ਵੈਬੀਨਾਰ   ਦਾ ਮੁੱਖ ਮੰਤਵ ਪਿੰਡਾਂ ਦੇ ਨੌਜਵਾਨਾਂ ਤੱਕ ਮਹਿਕਮੇ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਨੂੰ ਪਹੁੰਚਾਉਣਾ ਹੈ, ਤਾਂ ਜੋ ਨੌਜਵਾਨ ਵੱਧ ਤੋਂ ਵੱਧ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਵੈਬੀਨਾਰ   ਜ਼ਿਲ੍ਹਾ ਅਤੇੇ ਬਲਾਕ ਪੱਧਰ `ਤੇ ਵੀ ਲਗਾਏ ਜਾਣਗੇ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ ਦੇ ਕਰੀਅਰ ਕਾਊਂਸਲਰ ਹਰਮਨਦੀਪ ਸਿੰਘ ਨਾਲ 98146-00087 ਜਾਂ ਡੀ.ਬੀ.ਈ.ਈ, ਨਵਾਂਸ਼ਹਿਰ ਦੇ ਹੈਲਪਲਾਈਨ ਨੰਬਰ 88727-59915 `ਤੇ ਸੰਪਰਕ ਕੀਤਾ ਜਾ ਸਕਦਾ ਹੈ।

=============================
ਫੋਟੋ ਕੈਪਸ਼ਨ – ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋਂ ਵਲੋਂ ਪਿੰਡ ਕਰਾਵਰ ਵਿਖੇ  ਕਰਵਾਏ ਗਏ ਵੈਬੀਨਾਰ ਦਾ ਦ੍ਰਿਸ਼।