ਹੁਣ ਤਾਂ ਸੋਚੋ ! ਲੁਧਿਆਣਾ ਵਿੱਚ ਕੋਰੋਨਾ ਮਰੀਜ਼ਾਂ ਦਾ ਰਿਕਾਰਡ ਟੁੱਟਾ – ਅੱਜ 126 ਮਰੀਜ਼ ਆਏ ਪਾਜ਼ਿਟਿਵ – ਪੜ੍ਹੋ ਸਾਰੇ ਦੇਸ਼ ਦੀ ਕੋਰੋਨਾ ਰਿਪੋਰਟ

ਨਿਊਜ਼ ਪੰਜਾਬ
ਲੁਧਿਆਣਾ, 13 ਜੁਲਾਈ – ਲੁਧਿਆਣਾ ‘ਚ ਅੱਜ ਕੋਰੋਨਾ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ ਸਾਰੇ ਰਿਕਾਰਡ ਤੋੜਦੀ ਹੋਈ 126 ਤੇ ਜਾ ਪੁੱਜੀ I ਵਧੀ ਗਿਣਤੀ ਨਾਲ ਜਿਲ੍ਹਾ ਲੁਧਿਆਣਾ ਬੁਰੀ ਤਰ੍ਹਾਂ ਝੰਝੋੜਿਆ ਗਿਆ ਹੈ।ਜਿਲ੍ਹਾ ਪ੍ਰਸਾਸ਼ਨ ਲਈ ਅਤੇ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ I ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੋਰੋਨਾ ਤੋਂ ਬਚਾਅ ਲਈ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਇੱਕ ਵਿਸ਼ੇਸ਼ ਵੀਡਿਓ ਜਾਰੀ ਕਰਕੇ ਨਾਗਰਿਕਾਂ ਨੂੰ ਸੁਰਖਿਆ ਦਾ ਸੁਨੇਹਾ ਦਿੱਤਾ I ਉਨ੍ਹਾਂ ਕਿਹਾ ਕਿ ਹੁਣ ਨਿਯਮਾਂਦੀ ਪਾਲਣਾ ਨਾਲ ਹੀ ਬਚਾਅ ਹੋ ਸਕਦਾ ਹੈ I ਜ਼ਿਲ੍ਹਾ ਸਿਹਤ ਪ੍ਰਸ਼ਾਸਨ ਅਨੁਸਾਰ 126 ਮਰੀਜ਼ਾਂ ਵਿੱਚੋ 10 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ ।

 ਕੋਵਿਡ-19 ਕੋਰੋਨਾ ਦੀ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਸ਼ਰਮਾ ਨੇ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਕੋਈ ਵੀ ਕੰਮ ਲਈ ਸਰਕਾਰੀ ਦਫ਼ਤਰਾਂ ਵਿੱਚ ਖੁਦ ਆਉਣ ਦੀ ਬਜਾਏ ਈ-ਮੇਲ/ਵਟਸਐਪ/ਫੋਨ ਰਾਹੀਂ ਹੀ ਕਰਵਾਉਣ।
ਉਨ੍ਹਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹਫ਼ਤੇ ਕਈ ਅਧਿਕਾਰੀਆਂ ਦੇ ਕੋਰੋਨਾ ਟੈਸਟ ਪੋਜ਼ਟਿਵ ਆਏ ਹਨ ਅਤੇ ਹੋਰ ਵੀ ਕਈ ਅਧਿਕਾਰੀਆਂ ਨੂੰ ਪ੍ਰੋਟੋਕੋਲ ਅਨੁਸਾਰ ਕੁਆਰਨਟਾਈਨ ਕੀਤਾ ਹੋਇਆ ਹੈ।
ਇਸ ਸਬੰਧੀ ਉਨ੍ਹਾਂ ਕਿਹਾ ਕਿ ਜਿੱਥੇ ਦਫਤਰਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜ਼ਰੂਰੀ ਹੈ ਉੱਥੇ ਹੀ ਲੋਕ ਹਿੱਤ ਵਿੱਚ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਸ ਮਹਾਂਮਾਰੀ ਦੀ ਲਾਗ ਤੋਂ ਬਚਾਉਣਾ ਵੀ ਜ਼ਰੂਰੀ ਹੈ ਤਾਂ ਜੋ ਪ੍ਰਸ਼ਾਸਨਿਕ ਢਾਂਚਾ ਚਲਦਾ ਰਹੇ। ਜ਼ਿਲ੍ਹਾ ਲੁਧਿਆਣਾ ਵਿਖੇ ਪਿਛਲੇ ਕੁੱਝ ਸਮੇਂ ਤੋਂ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਅਤੇ ਇਸ ਮਹਾਂਮਾਰੀ ਦੀ ਲੜੀ ਨੂੰ ਤੋੜਨ ਦੇ ਯਤਨ ਵਧਾਉਣ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਡੀ.ਸੀ. ਦਫ਼ਤਰ ਲੁਧਿਆਣਾ ਜਾਂ ਕਿਸੇ ਹੋਰ ਸਰਕਾਰੀ ਦਫ਼ਤਰ ਵਿਖੇ ਖੁਦ ਜਾ ਕੇ ਫਿਜੀਕਲ ਦਰਖਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਦੇਣ ਦੀ ਬਜਾਏ ਸਬੰਧਤ ਦਫ਼ਤਰ ਦੀ ਈ-ਮੇਲ ਆਈ.ਡੀ. ‘ਤੇ ਆਪਣੀਆਂ ਦਰਖਾਸ਼ਤਾਂ ਈ-ਮੇਲ ਰਾਹੀਂ ਭੇਜਣ।
ਉਨ੍ਹਾ ਕਿਹਾ ਕਿ ਪ੍ਰਾਰਥੀ ਡੀ.ਸੀ. ਦਫ਼ਤਰ, ਲੁਧਿਆਣਾ ਨਾਲ ਸਬੰਧਤ ਆਪਣੀ ਕੋਈ ਵੀ ਦਰਖਾਸਤ/ਮੰਗ ਪੱਤਰ/ਸਿਕਾਇਤ dc.ldh@punjabmail.gov.in  dc.ldh@punjab.gov.in ਵਧੀਕ ਡਿਪਟੀ ਕਮਿਸ਼ਨਰ ਜਨਰਲ ਲਈ adcldh@gmail.com, ਵਧੀਕ ਡਿਪਟੀ ਕਮਿਸ਼ਨਰ  ਵਿਕਾਸ ਲਈ drdaludhiana@gmail.com, ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਲਈ  adcjagraon@gmail.com  ਅਤੇ ਉਪ ਮੰਡਲ ਮੈਜਿਸਟ੍ਰੇਟਾਂ ਨਾਲ ਸਬੰਧਤ sdm.east.ludhiana@gmail.comsdmldhwest@gmail.comsdmoffign@gmail.comsdmkhanna2010@yahoo.com,  sdmpayal@gmail.comraikotsdm@gmail.comSdm1samrala@gmail.com, ਸ਼ਿਕਾਇਤ ਸ਼ਾਖਾ ਲਈ sangatdarshan@gmail.com, ਅਤੇ ਐਮ.ਏ. ਬਰਾਂਚ ਲਈ mabrldh@gmail.com ‘ਤੇ ਭੇਜ ਸਕਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਗੇਟ ‘ਤੇ ਦਰਖਾਸ਼ਤਾਂ/ਮੰਗ ਪੱਤਰ/ਸ਼ਿਕਾਇਤ ਦੇਣ ਲਈ ਬਕਸਾ ਰੱਖਿਆ ਗਿਆ ਹੈ। ਪ੍ਰਾਰਥੀ ਇਸ ਬਕਸੇ ਵਿੱਚ ਦਰਖਾਸ਼ਤਾਂ/ਮੰਗ ਪੱਤਰ/ਸ਼ਿਕਾਇਤਾਂ ਪਾ ਸਕਦੇ ਹਨ। ਪ੍ਰਾਰਥੀ ਆਪਣੀ ਦਰਖਾਸਤ/ਸ਼ਿਕਾਇਤ ਇਸ ਦਫ਼ਤਰ ਦੇ ਵਟਸਐਪ ਨੰ: 62847-89829 ‘ਤੇ ਵੀ ਭੇਜ ਸਕਦੇ ਹਨ। ਆਮ ਲੋਕ ਆਪਣੀ ਸ਼ਿਕਾਇਤ ਫੋਨ ਨੰ: 0161-2403100 ‘ਤੇ ਸਵੇਰੇ 9 ਵਜੇ ਤੋਂ 5 ਵਜੇ ਤੱਕ ਦਰਜ਼ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੇਵਲ ਬਹੁਤ ਹੀ ਜ਼ਰੂਰੀ/ਐਮਰਜੈਂਸੀ ਕੇਸਾਂ ਵਿੱਚ ਪ੍ਰਾਰਥੀ ਖੁਦ ਆ ਕੇ ਆਪਣੀ ਦਰਖਾਸਤ ਜਮ੍ਹਾ ਕਰਵਾ ਸਕਦਾ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਸਮੂਹ ਸਰਕਾਰੀ ਦਫ਼ਤਰਾਂ ਦੀ ਐਂਟਰੀ ਗੇਟ ‘ਤੇ ਹੈਂਡ ਸੈਨੇਟਾਈਜ਼ਰ ਰੱਖੇ ਜਾਣ ਅਤੇ ਦਰਜ਼ਾ 4 ਕਰਮਚਾਰੀ ਦੀ ਡਿੳਟੀ ਲਗਾਈ ਜਾਵੇ ਕਿ ਉਹ ਹਰੇਕ ਕਰਮਚਾਰੀ/ਪਲਲਿਕ ਦੇ ਹੈਂਡ ਸੈਨੇਟਾਈਜ਼ ਕਰਵਾਏ, ਮਾਸਕ ਪਹਿਨਿਆ ਅਤੇ ਉਸ ਦਾ ਥਰਮਲ ਸਕੈਨਰ ਰਾਹੀਂ ਟੈਂਪਰੇਚਰ ਚੈਕ ਕਰਨ ਉਪਰੰਤ ਹੀ ਉਸ ਕਰਮਚਾਰੀ/ਪਬਲਿਕ ਦੀ ਐਂਟਰੀ ਦਫ਼ਤਰ ਵਿੱਚ ਕਰਵਾਏ। ਵੱਖ-ਵੱਖ ਜਥੇਬੰਦੀਆਂ ਵੱਲੋ ਦਿੱਤੇ ਜਾਣ ਵਾਲੇ ਮੰਗ ਪੱਤਰ ਇਸ ਦਫ਼ਤਰ ਵੱਲੋਂ ਕੇਵਲ ਈ-ਮੇਲ ਜਾਂ ਵਟਸਐਪ ਨੰਬਰ ਰਾਹੀਂ ਹੀ ਸਵੀਕਾਰ ਕੀਤੇ ਜਾਣਗੇ। ਮੰਗ ਪੱਤਰ ਦੇਣ ਲਈ ਦਫ਼ਤਰ ਵਿੱਚ ਭੀੜ ਕਰਨ ਦੀ ਆਗਿਆ ਨਹੀਂ ਹੋਵੇਗੀ।

ਪੜ੍ਹੋ ਸਾਰੇ ਦੇਸ਼ ਦੀ ਕੋਰੋਨਾ ਰਿਪੋਰਟ