ਪਿੰਡ ਸਲੋਹ ਦੇ ਵੋਟਰਾਂ ਨੂੰ ਕਰਵਾਈ ਕੋਵਾ ਪੰਜਾਬ ਐਪ ਡਾਊਨਲੋਡ

ਨਿਊਜ਼ ਪੰਜਾਬ

ਨਵਾਂਸ਼ਹਿਰ, 12 ਜੁਲਾਈ- ਪੰਜਾਬ ਸਰਕਾਰ ਵਲੋਂ ਆਰੰਭੇ ਗਏ ਮਿਸ਼ਨ ਫ਼ਤਿਹ ਤਹਿਤ ਅੱਜ  ਜਿਲਾ ਸਹੀਦ ਭਗਤ ਸਿੰਘ ਨਗਰ ਦੇ ਪਿੰਡ ਸਲੋਹ ਦੇ ਬੂਥ ਨੰਬਰ 84 ਦੇ ਬੀ ਐਲ ਓ ਤਰਸੇਮ ਲਾਲ ਅਤੇ ਬੂਥ ਨੰਬਰ 85 ਦੇ ਬੀ ਐਲ ਓ ਬਲਵਿੰਦਰ ਕੁਮਾਰ ਵਲੋ ਉਨਾਂ ਦੇ ਬੂਥ ਦੇ ਵੋਟਰਾਂ ਨੂੰ ਕੋਵਾ ਪੰਜਾਬ ਐਪ ਡਾਊਨਲੋਡ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਬੀ ਈ ਈ ਨੇ ਦੱਸਿਆ ਕਿ ਅੱਜ ਘਰ ਘਰ ਵਿਸਿਟ ਕਰਕੇ ਜਿੰਨਾ ਵੋਟਰਾ ਕੋਲ ਸਮਾਰਟ ਫੋਨ ਸਨ ਉਨਾਂ ਦੇ ਫੋਨ ਤੇ ਪਲੇਅ ਸਟੋਰ ਵਿਚ ਜਾ ਕੇ ਫਿਰ ਕੋਵਾਂ ਪੰਜਾਬ ਸਰਚ ਕੀਤਾ ਗਿਆ ਫਿਰ ਆਪਣਾ ਫੋਨ ਨੰਬਰ ਤੇ ਨਾਮ ਭਰਨ ਤੋ ਬਾਦ  ਪੰਜਾਬ ਇੰਸਟਾਲ ਕੀਤਾ ਗਿਆ ਪੂਰਾ ਇੰਸਟਾਲ ਹੋਣ ਤੋ ਬਾਦ ਓਪਨ ਕੀਤਾ ਗਿਆ। ਇਸ ਤੋਂ ਬਾਦ ਦੇਖਿਆ ਗਿਆ ਕਿ  ਪੰਜਾਬ ਐਪ ਚਲ ਰਹੀ ਹੈ ਜਾ ਨਹੀਂ ਇਸ ਦੇ ਚੱਲਣ ਤੋਂ ਬਾਅਦ ਵੋਟਰ ਦਾ  ਮੋਬਾਈਲ ਨੰਬਰ ਨੋਟ ਕਰਕੇ ਰਿਪੋਰਟ ਭੇਜੀ ਗਈ।
ਉਨਾਂ ਨੇ ਜਾਣਕਾਰੀ ਦਿੱਤੀ ਕਿ ਇਸ ਐਪ ਤੇ ਈ ਪਾਸ ਵੀ ਲਿਆ ਜਾ ਸਕਦਾ ਹੈ। ਇਸ ਐਪ ਨਾਲ ਸਾਨੂੰ ਪੰਜਾਬ ਵਿਚ  ਕੋਵਿਡ -19 ਦੇ ਮਰੀਜਾ ਦਾ ਸਟੇਟਸ ਵੀ ਪਤਾ ਲਗਦਾ ਰਹਿਦਾ ਹੈ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ। ਕੇ ਸਾਡੇ ਨੇੜੇ ਤੇੜੇ ਕੋਈ ਮਰੀਜ ਹੈ ਕਿ ਨਹੀਂ। ਨਾਲ ਹੀ  ਕੋਵਿਡ -19 ਤਹਿਤ ਸਿਹਤ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਨੂੰ ਮੁਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ ਲਈ ਸਰੀਰਕ ਦੁਰੀ ਬਣਾਈ ਰੱਖਣ ਲਈ ਅਤੇ ਲੋੜ ਪੈਣ ਤੇ ਟੇਸਟ ਕਰਵਾਉਣ ਸਬੰਧੀ ਸਿਹਤ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦੇ ਲੱਛਣ ਬੁਖਾਰ ਖਾਂਸੀ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਡਾਕਟਰੀ ਜਾਂਚ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਇਸ ਮੌਕੇ ਬੂਥਾ ਦੇ ਵੋਟਰਾਂ ਖਾਸ ਕਰਕੇ ਨਵੇਂ ਵੋਟਰਾਂ ਵਲੋ ਪੂਰੇ ਉਤਸਾਹ ਨਾਲ ਇਹ ਐਪ ਡਾਊਨਲੋਡ ਕੀਤੀ ਗਈ। ਜਿਨਾਂ ਵਿੱਚ, ਬਿੱਟੂ ਰਾਮ ਹਰੀਸ ਗੁਰੂ ਬਲਵਿੰਦਰ ਕੁਮਾਰ , ਵਿੱਦਿਆ, ਦਲਵੀਰ ਗੁਰੂ, ਹਰਮੇਸ ਲਾਲ,ਕੁਲਵਿੰਦਰ, ਹਰਜਿੰਦਰ ਰਾਮ, ਮਹਿੰਦਰ ਪਾਲ, ਰਾਜਿੰਦਰ ਕੁਮਾਰ, ਮਨੀ ਕੁਮਾਰ, ਹਰਭਜਨ ਲਾਲ, ਹਰਜਿੰਦਰ ਕੁਮਾਰ, ਗੋਵਿੰਦ, ਸੁਰਿੰਦਰ ਪੰਚ ਵਲੋ ਸੰਪੂਰਨ ਸਹਿਯੋਗ ਦਿੱਤਾ ਗਿਆ।