ਦਿੱਲੀ ਸਰਕਾਰ ਵਲੋਂ ਯੂਨੀਵਰਿਸਟੀ ਪ੍ਰੀਖਿਆਵਾਂ ਰੱਦ – ਪੰਜਾਬ ਤੋਂ ਬਾਅਦ ਦਿੱਲੀ ਨੇ ਵੀ ਕੇਂਦਰ ਸਰਕਾਰ ਨੂੰ ਪੇਪਰ ਨਾ ਲੈਣ ਲਈ ਕਿਹਾ
ਨਿਊਜ਼ ਪੰਜਾਬ
ਨਵੀ ਦਿੱਲੀ , 11 ਜੁਲਾਈ – ਪੰਜਾਬ ਤੋਂ ਬਾਅਦ ਦਿੱਲ੍ਹੀ ਸਰਕਾਰ ਨੇ ਵੀ ਕੋਰੋਨਾ ਮਹਾਮਾਰੀ ਕਾਰਨ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਫਾਈਨਲ ਪ੍ਰੀਖਿਆਵਾਂ ਰੱਦ ਕਰਨ ਦੀ ਹਾਮੀ ਭਰਦਿਆਂ ਆਪਣੇ ਅਧੀਨ ਸਾਰੀਆਂ ਯੂਨੀਵਰਿਸਟੀਆਂ ਦੇ ਇਮਤਿਹਾਨ ਰੱਦ ਕਰ ਦਿਤੇ ਹਨ |
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਸਾਰੀਆਂ ਯੂਨੀਵਰਸਿਟੀਆਂ ਨੂੰ ਕਿਹਾ ਗਿਆ ਹੈ ਕਿ ਉਹ ਅੰਤਿਮ ਪ੍ਰੀਖਿਆ ਰੱਦ ਕਰਨ ਅਤੇ ਵਿਦਿਆਰਥੀਆਂ ਦੇ ਮੁਲਾਂਕਣ ਲਈ ਕੋਈ ਫਾਰਮੂਲਾ ਤਿਆਰ ਕਰਨ ਅਤੇ ਛੇਤੀ ਤੋਂ ਛੇਤੀ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ। ਉਨ੍ਹਾਂ ਕਿਹਾ ਕਿ ਇਸ ਸਮੇ ਟੈਸਟ ਲੈਣਾ ਅਤੇ ਕੋਰੋਨਾ ਦੇ ਕਾਰਨ ਡਿਗਰੀ ਨਾ ਦੇਣਾ ਗੈਰ-ਵਾਜਬ ਹੋਵੇਗਾ।ਦਿੱਲੀ ਸਰਕਾਰ ਵਲੋਂ ਇਹ ਫੈਸਲੇ ਸਟੇਟ ਯੂਨੀਵਰਸਿਟੀ ਲਈ ਲਏ ਗਏ ਹਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖ ਕੇ ਉਨ੍ਹਾਂ ਨੂੰ ਆਪਣੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਪ੍ਰੀਖਿਆ ਰੱਦ ਕਰਨ ਦੀ ਬੇਨਤੀ ਕੀਤੀ ਹੈ।
ਦਿੱਲੀ ਸਰਕਾਰ ਦੇ ਅਧੀਨ ਆਈ.ਪੀ. ਯੂਨੀਵਰਸਿਟੀ, ਅੰਬੇਡਕਰ ਯੂਨੀਵਰਸਿਟੀ, ਡੀ.ਟੀ.ਯੂ. ਅਤੇ ਹੋਰ ਸਾਰੀਆਂ ਯੂਨੀਵਰਸਿਟੀਆਂ ਹਨ, ਜਿਨ੍ਹਾਂ ਦੀ ਪ੍ਰੀਖਿਆ ਨਹੀਂ ਹੋਵੇਗੀ। ਦਿੱਲੀ ਯੂਨੀਵਰਸਿਟੀ ਕੇਂਦਰ ਸਰਕਾਰ ਦੇ ਅਧੀਨ ਹੈ ਅਤੇ ਉਸ ਨਾਲ ਸਬੰਧਿਤ ਦਿੱਲੀ ਦੇ ਸਰਕਾਰੀ ਕਾਲਜਾਂ ਬਾਰੇ ਫੈਸਲਾ ਕੇਂਦਰ ਸਰਕਾਰ ਨੇ ਹੀ ਕਰਨਾ ਹੈ।