ਉਘੇ ਸਨਅਤਕਾਰ ਸ.ਜਸਪਾਲ ਸਿੰਘ ਰਾਜਪੂਤ ( ਰਿਕੋਫਾ ਇੰਡੀਆ ) ਨਮਿਤ ਕੀਰਤਨ ਅਤੇ ਅੰਤਿਮ ਅਰਦਾਸ ਅੱਜ – ਸਨਅਤਕਾਰਾਂ ਅਤੇ ਬਸਪਾ ਆਗੂਆਂ ਨੇ ਕੀਤਾ ਅਫਸੋਸ ਦਾ ਪ੍ਰਗਟਾਵਾ

ਸਨਅਤਕਾਰਾਂ ਅਤੇ ਬਸਪਾ ਆਗੂਆਂ ਨੇ ਕੀਤਾ ਅਫਸੋਸ
ਬਸਪਾ ਲੁਧਿਆਣਾ ਦੇ ਜ਼ੋਨ ਇੰਚਾਰਜ ਸ. ਭੁਪਿੰਦਰ ਸਿੰਘ ਜੋੜਾ ਦੇ ਸਾਲਾ ਸਾਹਿਬ ਸ.ਜਸਪਾਲ ਸਿੰਘ ਰਾਜਪੂਤ  ਦੀ ਬੇਵਕਤੀ ਮੌਤ ਦਾ ਸੱਮੁਚੇ  ਬਹੁਜਨ ਸਮਾਜ ਨੂੰ ਬਹੁਤ ਵੱਡਾ ਘਾਟਾ :  ਬਸਪਾ  ਲੀਡਰਸ਼ਿਪ ਪੰਜਾਬ, ਲੁਧਿਆਣਾ ਸ਼ਹਿਰੀ ਤੇ ਦਿਹਾਤੀ!
ਲੁਧਿਆਣਾ , 11 ਜੁਲਾਈ (  ਰਾਜਿੰਦਰ ਸਿੰਘ  ) ਉਘੇ ਸਨਅਤਕਾਰ ਸ.ਜਸਪਾਲ ਸਿੰਘ ਰਾਜਪੂਤ ( ਰਿਕੋਫਾ ਇੰਡੀਆ ) ਜੋ ਬੀਤੇ ਦਿਨੀ ਸਵਰਗਵਾਸ ਹੋ ਗਏ ਸਨ ਨਮਿਤ ਕੀਰਤਨ ਅਤੇ ਅੰਤਿਮ ਅਰਦਾਸ ਅੱਜ 11 ਜੁਲਾਈ ਬਾਅਦ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਗੁਰਦਵਾਰਾ ਸਿੱਖ ਮਿਸ਼ਨਰੀ , ਸੈਕਟਰ 39 , ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਹੋਵੇਗੀ |
ਸਵਰਗੀ ਸ.ਜਸਪਾਲ ਸਿੰਘ ਰਾਜਪੂਤ ਜੋ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਜ਼ੋਨ ਇੰਚਾਰਜ ਸ.ਭੁਪਿੰਦਰ ਸਿੰਘ ਜੋੜਾ ਦੇ ਸਾਲਾ ਸਾਹਿਬ ਸਨ , ਦੀ ਅਚਨਚੇਤ  ਬੇਵਕਤੀ  ਮੌਤ ਦਾ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਸਕੱਤਰ ਸ.ਗੁਰਮੇਲ ਸਿੰਘ ਜੀ.ਕੇ, ਬਸਪਾ ਆਗੂ ਪੰਜਾਬ ਸ਼੍ਰੀ ਪਰਗਣ ਬਿਲਗਾ , ਸਾਬਕਾ ਕੌਂਸਲਰ ਸ.ਤਾਰਾ ਸਿੰਘ , ਸਾਬਕਾ ਯੂਥ ਵਿੰਗ ਆਗੂ ਡਾ.ਰਵਿੰਦਰ ਸਰੋਏ ,ਸਾਬਕਾ ਮੀਡਿਆ ਇੰਚਾਰਜ ਡਾ.ਨਰਿੰਦਰ ਕੁਮਾਰ ,ਜ਼ਿਲ੍ਹਾ ਲੁਧਿਆਣਾ ਦੇ ਇੰਚਾਰਜ ਸ.ਮਨਜੀਤ ਸਿੰਘ ਬਾੜੇਵਾਲ, ਸ਼੍ਰੀ ਸੰਜੀਵ  ਵਿਸ਼ਕਰਮਾ ,ਦਿਹਾਤੀ ਇੰਚਾਰਜ ਸ.ਨਿਰਮਲ ਸਿੰਘ ਸਾਇਆ, ਸ.ਬਿੱਕਰ ਸਿੰਘ ਨੱਤ,ਸ.ਗੁਰਦੀਪ ਸਿੰਘ ਚਮਿੰਡਾ,ਪ੍ਰਧਾਨ ਸ. ਬੂਟਾ ਸਿੰਘ ਸੰਗੋਵਾਲ,ਜ਼ਿਲ੍ਹਾ ਵਾਇਸ ਪ੍ਰਧਾਨ ਸ਼੍ਰੀ  ਵਿੱਕੀ ਕੁਮਾਰ ,ਜ਼ਿਲ੍ਹਾ ਸੈਕਟਰੀ ਸ. ਮਨਜੀਤ ਸਿੰਘ ਕਾਹਲੋਂ ,ਸ਼੍ਰੀ ਦਵਿੰਦਰ ਬਿੱਟੂ , ਕਰਮ ਪਾਲ ਮੋਰੀਆ, ਹਲਕਾ ਪੂਰਬੀ ਪ੍ਰਧਾਨ ਸ਼੍ਰੀ ਰਾਜਿੰਦਰ ਨਿੱਕਾ,ਹਲਕਾ ਦੱਖਣੀ ਪ੍ਰਧਾਨ ਚਰਨ ਦਾਸ ਲੋਹਾਰਾ ,ਹਲਕਾ ਪੱਛਮੀ ਪ੍ਰਧਾਨ ਹਰਬੰਸ ਸਿੰਘ ਬਾੜੇਵਾਲ, ਕੁਨਾਲ  ਸੋਫਤ ,ਚਰਨ  ਦਾਸ ਮਾਂਗਟ , ਕੇਵਲ ਸਿੰਘ ਜਮਾਲਪੁਰ , ਰਾਮਲੋਕ ਕੁਲੀਵਾਲ ਤੇ ਸਮੁੱਚੀ ਲੀਡਰਸ਼ਿਪ ਪੰਜਾਬ , ਜ਼ਿਲ੍ਹਾ ਲੁਧਿਆਣਾ ਤੇ ਦਿਹਾਤੀ ਨੇ ਸ.ਸ.ਭੁਪਿੰਦਰ ਸਿੰਘ ਜੋੜਾ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ I  ਉਨ੍ਹਾਂ ਨੇ ਕਿਹਾ ਸ. ਜਸਪਾਲ ਸਿੰਘ ਰਾਜਪੂਤ ਦੀ ਬੇਵਕਤੀ ਮੌਤ ਦਾ ਸਮੁਚੇ ਬਹੁਜਨ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜਿਸ ਨੂੰ ਕਦੇ ਪੂਰਾ ਨਹੀਂ ਜਾ ਸਕਦਾ I