ਪੰਜਾਬ ਦਾ ਪੁੱਤਰ ਹਾਂ ! ਇਥੋਂ ਦੇ ਉਦਯੋਗ ਦਾ ਕਰਾਵਾਂਗੇ ਨਵੀਨੀਕਰਨ – ਪੰਕਜ ਮੁੰਜਾਲ — ਯੂ ਸੀ ਪੀ ਐਮ ਏ ਦੇ ਅਹੁਦੇਦਾਰਾਂ ਨੂੰ ਦਿੱਤਾ ਭਰੋਸਾ – ਚੀਨ ਦੇ ਉਤਪਾਦਨ ਦਾ ਮੁਕਾਬਲਾ ਕਰਨ ਲਈ ਲੁਧਿਆਣਾ ਵਿੱਚ ਉੱਚ ਮਿਆਰੀ ਸਾਜ਼ੋ ਸਮਾਨ ਹੋਵੇਗਾ ਤਿਆਰ

ਨਿਊਜ਼ ਪੰਜਾਬ

ਲੁਧਿਆਣਾ , 1 ਜੁਲਾਈ -ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਅਤੇ ਹੀਰੋ ਸਾਇਕਲ ਦੇ ਸੀ ਐਮ ਡੀ ਸ਼੍ਰੀ ਪੰਕਜ ਮੁੰਜਾਲ  ਨੇ ਪੰਜਾਬ ਦੇ ਸਨਅਤਕਾਰਾਂ ਨੂੰ ਕਿਹਾ ਕਿ ਉਹ ਚੀਨ ਦੇ ਉਤਪਾਦਨ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਨਵੀਨੀਕਰਨ ਵੱਲ ਵਧਾਉਣ |
                                                                             

                                                                             ਸ਼੍ਰੀ ਪੰਕਜ ਮੁੰਜਾਲ ਅੱਜ ਇਥੇ ਹੀਰੋ ਸਾਇਕਲ ਲੁਧਿਆਣਾ ਵਿੱਚ ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ  ਦੇ ਅਹੁਦੇਦਾਰਾਂ ਜਿਨ੍ਹਾਂ ਵਿੱਚ ਗੁਰਚਰਨ ਸਿੰਘ ਜੈਮਕੋ , ਮਨਜਿੰਦਰ ਸਿੰਘ ਸਚਦੇਵਾ , ਅੱਛਰੂ ਰਾਮ ਗੁਪਤਾ , ਰਾਜਿੰਦਰ ਸਿੰਘ ਸਰਹਾਲੀ , ਸਤਨਾਮ ਸਿੰਘ ਮੱਕੜ , ਹਰਸਿਮਰਨਜੀਤ  ਸਿੰਘ ਲੱਕੀ , ਵਲੈਤੀ ਰਾਮ ਦੁਰਗਾ ਸ਼ਾਮਲ ਸਨ ਰਾਹੀਂ ਪੰਜਾਬ ਦੇ ਖਾਸ ਕਰ ਲੁਧਿਆਣਾ ਦੇ ਸਨਅਤਕਾਰਾਂ ਨੂੰ ਇਹ ਸੁਨੇਹਾ ਦੇਂਦੀਆਂ ਕਿਹਾ ਕਿ ਅੱਜ ਚੀਨ ਦੇ ਉਤਪਾਦਨ ਤੋਂ ਤੋੜ-ਵਿਛੋੜਾ ਕਰਨ ਦਾ ਸਮਾਂ ਆ ਗਿਆ ਹੈ ਅਤੇ ਸਾਨੂੰ ਦੇਸ਼ ਦੇ ਸਨਮਾਨ ਬਰਕਰਾਰ ਰੱਖਣ ਲਈ ਚੀਨੀ ਉਤਪਾਦਾਂ ਦਾ ਸਹਾਰਾ ਲੈਣਾ ਛੱਡ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦਾ ਪੁੱਤਰ ਹਾਂ ਅਤੇ ਚਾਹੁੰਦਾ ਹਾਂ ਕਿ ਪੰਜਾਬ ਦੇ ਸਨਅਤਕਾਰ ਉਦਯੋਗਿਕ ਖੇਤਰ ਵਿੱਚ ਅਗੇ ਵਧਣ | ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਸਾਇਕਲ ਸਨਅਤਕਾਰ ਇਸ ਅਗੇ ਵਧਣ ਲਈ ਜੋ ਵੀ ਮੱਦਦ ਚਾਹੁਣਗੇ ਹੀਰੋ ਸਾਇਕਲ ਉਨ੍ਹਾਂ ਦੀ ਮੱਦਦ ਕਰੇਗਾ |
                                                                     

                                                            ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ.ਮਨਜਿੰਦਰ ਸਿੰਘ ਸਚਦੇਵਾ ਅਨੁਸਾਰ ਹੀਰੋ ਸਾਇਕਲ ਦੇ ਸੀ ਐਮ ਡੀ ਸ਼੍ਰੀ ਪੰਕਜ ਮੁੰਜਾਲ ਨੇ ਕਿਹਾ ਕਿ ਲੁਧਿਆਣਾ ਵਿੱਚ ਸਾਈਕਲਾਂ ਦੇ ਸਾਜ਼ੋ-ਸਮਾਨ ਤਿਆਰ ਕਰਨ ਵਾਲੇ ਉਦਯੋਗਿਕ ਯੂਨਿਟਾਂ ਨੂੰ ਨਵੀਨੀਕਰਨ ਵੱਲ ਤੋਰਨ ਦੀ ਮੋਹਿਮ ਸ਼ੁਰੂ ਕੀਤੀ ਜਾਵੇ | ਸ਼੍ਰੀ ਮੁੰਜਾਲ ਨੇ ਕਿਹਾ ਕਿ ਐਸੋਸੀਏਸ਼ਨ ਸ਼ੁਰੂਆਤੀ ਤੌਰ ਤੇ ਪੰਜ ਸਨਅਤੀ ਇਕਾਈਆਂ ਦੀ ਚੋਣ ਕਰੇ ਜਿਨ੍ਹਾਂ ਨੂੰ ਹੀਰੋ ਸਾਇਕਲ ਆਪ ਨਵੀਨ ਤਕਨੀਕ ਅਪਨਾਉਣ ਵਿੱਚ ਸਹਾਇਤਾ ਕਰੇਗਾ ਅਤੇ ਜੋ ਸਾਰੇ ਉਦਯੋਗ ਲਈ ਇੱਕ ਮਾਰਗ ਦਰਸ਼ਕ ਬਣਨਗੇ | ਉਨ੍ਹਾਂ ਇਸ ਸਬੰਧੀ ਉਨ੍ਹਾਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੂੰ ਕਾਰਵਾਈ ਆਰੰਭ ਕਰਨ ਲਈ ਵੀ ਕਿਹਾ |                                                             

                                                                ਇਸ ਸਮੇ ਸ੍ਰੀ ਐਸ.ਕੇ. ਰਾਏ – ਸਹਿ-ਚੇਅਰਮੈਨ ਹੀਰੋ ਸਾਈਕਲਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਲਾਜ਼ਮੀ ਤੌਰ ‘ਤੇ
ਉੱਚ-ਮਿਆਰੀ ਸਾਈਕਲ ਦੇ ਪੁਰਜ਼ੇ ਤਿਆਰ ਕਰਨ ਲਈ ਆਪਣੀਆਂ ਸਨਅਤੀ ਇਕਾਈਆਂ ਦੇ ਵਿਕਾਸ  ਦੀ ਯੋਜਨਾ ਤਿਆਰ ਕਰਨੀ ਪਵੇਗੀ , ਫਿਰ ਹੀ ਅਸੀ ਦੁਨੀਆ  ਦਾ ਮੁਕਾਬਲਾ ਕਰ ਸਕਾਂਗੇ |
                                                               ਸ੍ਰੀ ਅਭਿਸ਼ੇਕ ਮੁੰਜਾਲ ਡਾਇਰੈਕਟਰ ਹੀਰੋ ਸਾਈਕਲਜ਼ ਨੇ ਕਿਹਾ ਕਿ ਲੁਧਿਆਣਾ ਦੇ ਸਾਇਕਲ ਸਨਅਤਕਾਰਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤੋ ਜਾਵੇਗਾ |


ਫੋਟੋ ਕੈਪਸ਼ਨ – ਯੂਨਾਈਟਿਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸੀਏਸ਼ਨ  ਦੇ ਅਹੁਦੇਦਾਰਾਂ ਹੀਰੋ ਸਾਇਕਲ ਦੇ ਸੀ ਐਮ ਡੀ ਸ਼੍ਰੀ ਪੰਕਜ ਮੁੰਜਾਲ , ਸ਼੍ਰੀ ਐਸ ਕੇ ਰਾਏ ਅਤੇ ਸ਼੍ਰੀ ਅਭਿਸ਼ੇਕ ਮੁੰਜਾਲ ਨਜ਼ਰ ਆ ਰਹੇ ਹਨ |