ਨਿਊਜ਼ ਪੰਜਾਬ
27 ਨਵੰਬਰ 2026
ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਹਰ ਕਿਸੇ ਲਈ ਇੱਕੋ ਜਿਹੀਆਂ ਨਹੀਂ ਹੁੰਦੀਆਂ। ਜਿਹੜਾ ਵਿਅਕਤੀ ਹਿੰਮਤ, ਸਮਝਦਾਰੀ ਅਤੇ ਕਾਬਲੀਅਤ ਰੱਖਦਾ ਹੈ, ਉਹ ਸੰਕਟ ਦੇ ਸਮੇਂ ਵੀ ਘਬਰਾਉਣ ਦੀ ਬਜਾਏ ਉਸ ਵਿੱਚੋਂ ਨਵਾਂ ਰਾਹ ਲੱਭ ਲੈਂਦਾ ਹੈ। ਜਿੱਥੇ ਆਮ ਲੋਕ ਮੁਸ਼ਕਲਾਂ ਨੂੰ ਰੁਕਾਵਟ ਸਮਝ ਕੇ ਹੌਸਲਾ ਹਾਰ ਜਾਂਦੇ ਹਨ, ਉੱਥੇ ਕਾਬਲ ਵਿਅਕਤੀ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਮੰਨਦਾ ਹੈ। ਅਸਲ ਵਿੱਚ ਸਫਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਮੁਸ਼ਕਲ ਹਾਲਾਤਾਂ ਦਾ ਡਟ ਕੇ ਸਾਹਮਣਾ ਕਰਦੇ ਹਨ ਅਤੇ ਹਰ ਚੁਣੌਤੀ ਤੋਂ ਕੁਝ ਨਵਾਂ ਸਿੱਖਦੇ ਹਨ। ਇਸ ਲਈ ਜ਼ਿੰਦਗੀ ਵਿੱਚ ਕਦੇ ਵੀ ਮੁਸ਼ਕਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਹਿੰਮਤ ਨਾਲ ਉਨ੍ਹਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।
