ਬਠਿੰਡਾ ਵਿੱਚ ਰੇਤ ਕਾਰੋਬਾਰੀ ਵੱਲੋ ਖੁਦਕੁਸ਼ੀ, ਪੁਲਿਸ ਅਧਿਕਾਰੀਆਂ ‘ਤੇ ਗੰਭੀਰ ਦੋਸ਼

ਨਿਊਜ਼ ਪੰਜਾਬ

25 ਅਪ੍ਰੈਲ 2026

ਬਠਿੰਡਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਰੇਤ ਅਤੇ ਬਜਰੀ ਦੇ ਕਾਰੋਬਾਰੀ ਸੋਨੂੰ ਬਾਂਸਲ ਨੇ ਕਥਿਤ ਤੌਰ ‘ਤੇ ਪੈਸਿਆਂ ਲਈ ਹੋ ਰਹੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਮੌਤ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਅਤੇ ਸੁਸਾਈਡ ਨੋਟ ਰਾਹੀਂ ਕੁਝ ਪੁਲਿਸ ਅਧਿਕਾਰੀਆਂ, ਅਦਾਲਤੀ ਕਰਮਚਾਰੀਆਂ ਅਤੇ ਹੋਰ ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਇਸ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।