ਨਿਊਜ਼ ਪੰਜਾਬ
26 ਮਈ 2026
ਮੰਗਲਵਾਰ ਨੂੰ ਜਲੰਧਰ ਦੇ ਗੁਰੂ ਅਰਜਨ ਦੇਵ ਨਗਰ (ਬਸਤੀ ਮਿੱਠੂ) ਸਥਿਤ HP ਪੈਟਰੋਲ ਪੰਪ ‘ਤੇ ਅਚਾਨਕ ਅੱਗ ਲੱਗ ਗਈ। ਪੰਪ ਦੀ ਛੱਤ ਉੱਤੇ ਲੱਗੀਆਂ ਪਾਈਪਾਂ ਵਿੱਚ ਅੱਗ ਦੇ ਭਾਂਬੜ ਉੱਠਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਇਸ ਦੌਰਾਨ ਇੱਕ ਵਿਅਕਤੀ ਨੇ ਸੂਝਬੂਝ ਦਿਖਾਉਂਦੇ ਹੋਏ ਅੱਗ ਬੁਝਾਉਣ ਵਾਲੇ ਯੰਤਰ ਨਾਲ ਅੱਗ ‘ਤੇ ਕਾਬੂ ਪਾ ਲਿਆ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਹਾਲਾਂਕਿ ਇਸ ਘਟਨਾ ਨਾਲ ਪੰਪ ਦੇ ਕਰਮਚਾਰੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਦੱਸਿਆ ਕਿ ਇਹ ਇਸ ਪੈਟਰੋਲ ਪੰਪ ‘ਤੇ ਤੀਜੀ ਅੱਗ ਦੀ ਘਟਨਾ ਹੈ, ਜਿਸ ਕਾਰਨ ਹੁਣ ਉਨ੍ਹਾਂ ਨੇ ਸੰਘਣੀ ਆਬਾਦੀ ਵਾਲੇ ਖੇਤਰ ਵਿਚੋਂ ਪੰਪ ਨੂੰ ਹਟਾਉਣ ਦੀ ਮੰਗ ਤੇਜ਼ ਕਰ ਦਿੱਤੀ ਹੈ।
