ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਅਹਿਮ ਖ਼ਬਰ! ਕੀਮਤਾਂ ‘ਚ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ

ਨਿਊਜ਼ ਪੰਜਾਬ

7 ਸਤੰਬਰ,2026

ਜੇਕਰ ਤੁਸੀਂ ਅੱਜ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਗਹਿਣਿਆਂ ਦੀ ਦੁਕਾਨ ‘ਤੇ ਜਾਣ ਤੋਂ ਪਹਿਲਾਂ ਤਾਜ਼ਾ ਕੀਮਤਾਂ ਜ਼ਰੂਰ ਜਾਣ ਲਓ। ਸੋਮਵਾਰ, 7 ਸਤੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। MCX ‘ਤੇ ਸੋਨੇ ਦੀ ਕੀਮਤ ਲਗਭਗ ₹1,52,815 ਪ੍ਰਤੀ 10 ਗ੍ਰਾਮ ਅਤੇ ਚਾਂਦੀ ਕਰੀਬ ₹2.37 ਲੱਖ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਕਾਰੋਬਾਰ ਕਰ ਰਹੀ ਹੈ।

ਦਿੱਲੀ ਦੇ ਪ੍ਰਚੂਨ ਬਾਜ਼ਾਰ ਵਿੱਚ 24 ਕੈਰੇਟ ਸੋਨਾ ਲਗਭਗ ₹1,54,950 ਅਤੇ 22 ਕੈਰੇਟ ਸੋਨਾ ₹1,42,050 ਪ੍ਰਤੀ 10 ਗ੍ਰਾਮ ਹੈ। ਮੁੰਬਈ ਅਤੇ ਕੋਲਕਾਤਾ ਵਿੱਚ 24 ਕੈਰੇਟ ਸੋਨਾ ਕਰੀਬ ₹1,54,800, ਜਦਕਿ ਚੇਨਈ ਵਿੱਚ ਇਹ ਲਗਭਗ ₹1,56,670 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ।

ਚਾਂਦੀ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ 1 ਕਿਲੋਗ੍ਰਾਮ ਦੀ ਕੀਮਤ ਲਗਭਗ ₹2,36,330, ਮੁੰਬਈ ਵਿੱਚ ₹2,36,740, ਕੋਲਕਾਤਾ ਵਿੱਚ ₹2,36,420 ਅਤੇ ਚੇਨਈ ਵਿੱਚ ਕਰੀਬ ₹2,37,430 ਹੈ। ਬੰਗਲੁਰੂ ਵਿੱਚ ਚਾਂਦੀ ₹2,36,920 ਅਤੇ ਹੈਦਰਾਬਾਦ ਵਿੱਚ ਲਗਭਗ ₹2,37,110 ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਹੈ।

ਹਾਲਾਂਕਿ, ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਲਈ ਖਰੀਦਦਾਰੀ ਤੋਂ ਪਹਿਲਾਂ ਆਪਣੇ ਸ਼ਹਿਰ ਦੇ ਤਾਜ਼ਾ ਰੇਟ, ਗਹਿਣਿਆਂ ਦੀ ਮੇਕਿੰਗ ਚਾਰਜ ਅਤੇ ਹੋਰ ਲਾਗਤਾਂ ਦੀ ਵੀ ਜਾਂਚ ਕਰਨਾ ਜ਼ਰੂਰੀ ਹੈ।