ਨਿਊਜ਼ ਪੰਜਾਬ
7 ਸਤੰਬਰ,2026
ਹਾਲ ਹੀ ਵਿੱਚ ਦੇਸ਼ ਵਿੱਚ ਗੈਸ ਦੀ ਕਮੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰ ਦੀ ਦੁਬਾਰਾ ਬੁਕਿੰਗ ਲਈ 45 ਦਿਨਾਂ ਦੀ ਮਿਆਦ ਤੈਅ ਕੀਤੀ ਗਈ ਸੀ। ਹੁਣ ਕੇਂਦਰ ਸਰਕਾਰ ਨੇ ਇਸ ਨਿਯਮ ਵਿੱਚ ਵੱਡੀ ਰਾਹਤ ਦਿੱਤੀ ਹੈ। ਕੇਂਦਰੀ ਮੰਤਰੀ ਸੁਰੇਸ਼ ਗੋਪੀ ਮੁਤਾਬਕ, ਹੁਣ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਦੇ ਖਪਤਕਾਰ ਪਹਿਲੀ ਬੁਕਿੰਗ ਤੋਂ 25 ਦਿਨਾਂ ਬਾਅਦ ਹੀ ਅਗਲਾ ਗੈਸ ਸਿਲੰਡਰ ਬੁੱਕ ਕਰ ਸਕਣਗੇ। ਇਸ ਬਦਲਾਅ ਨਾਲ ਉਨ੍ਹਾਂ ਪਰਿਵਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਜਿਨ੍ਹਾਂ ਨੂੰ 45 ਦਿਨਾਂ ਦੀ ਉਡੀਕ ਕਾਰਨ ਗੈਸ ਸਿਲੰਡਰ ਲੈਣ ਵਿੱਚ ਦਿੱਕਤ ਆ ਰਹੀ ਸੀ।
