ਨਿਊਜ਼ ਪੰਜਾਬ
6 ਨਵੰਬਰ,2026
ਧਨਤੇਰਸ ਦੇ ਤਿਉਹਾਰ ਮੌਕੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 2,507 ਰੁਪਏ ਵਧ ਕੇ ਲਗਭਗ 1.44 ਲੱਖ ਰੁਪਏ ਹੋ ਗਈ ਹੈ, ਜਦਕਿ ਇਕ ਕਿਲੋ ਚਾਂਦੀ 1,167 ਰੁਪਏ ਮਹਿੰਗੀ ਹੋ ਕੇ 1.87 ਲੱਖ ਰੁਪਏ ‘ਤੇ ਪਹੁੰਚ ਗਈ ਹੈ। ਨਵੰਬਰ ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ ਲਗਾਤਾਰ ਚੌਥੇ ਦਿਨ ਵਧੀਆਂ ਹਨ। ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ 10,934 ਰੁਪਏ ਦਾ ਵਾਧਾ ਹੋਇਆ ਹੈ, ਜਦਕਿ ਚਾਂਦੀ ਦੀ ਕੀਮਤ ਵਿੱਚ 42,120 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 29 ਜਨਵਰੀ ਨੂੰ ਸੋਨੇ ਨੇ 1.76 ਲੱਖ ਰੁਪਏ ਅਤੇ ਚਾਂਦੀ ਨੇ 3.86 ਲੱਖ ਰੁਪਏ ਪ੍ਰਤੀ ਕਿਲੋ ਦਾ ਸਭ ਤੋਂ ਉੱਚਾ ਪੱਧਰ ਛੂਹਿਆ ਸੀ।
