220 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ 4 ਸਾਲਾ ਨਿਰਵੈਰ ਦੀ ਮੌਤ, 21 ਘੰਟਿਆਂ ਦਾ ਰੈਸਕਿਊ ਰਿਹਾ ਬੇਅਸਰ

ਨਿਊਜ਼ ਪੰਜਾਬ

1 ਜੁਲਾਈ,2026

ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 220 ਫੁੱਟ ਡੂੰਘੇ ਖੁੱਲ੍ਹੇ ਬੋਰਵੈੱਲ ਵਿੱਚ ਡਿੱਗੇ ਚਾਰ ਸਾਲਾ ਨਿਰਵੈਰ ਸਿੰਘ ਨੂੰ ਕਰੀਬ 21 ਘੰਟਿਆਂ ਦੇ ਲੰਬੇ ਬਚਾਅ ਅਭਿਆਨ ਤੋਂ ਬਾਅਦ ਬਾਹਰ ਕੱਢਿਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਮੰਗਲਵਾਰ ਸਵੇਰੇ 6:30 ਵਜੇ ਦੇ ਕਰੀਬ ਅੰਬਾਲਾ ਜ਼ਿਲ੍ਹੇ ਦੇ ਧਨਯੋਦਾ ਪਿੰਡ ਵਿਚ ਵਾਪਰੀ। ਨਿਰਵੈਰ ਸਿੰਘ ਆਪਣੇ ਪਿਤਾ ਮਨਜੀਤ ਨਾਲ ਆਪਣੇ ਦਾਦਾ ਕਰਨੈਲ ਸਿੰਘ ਲਈ ਖਾਣਾ ਲੈ ਕੇ ਖੇਤਾਂ ਵਿਚ ਗਿਆ ਸੀ ਤੇ ਖ਼ੇਡਦੇ ਸਮੇਂਉਸ ਦਾ ਪੈਰ ਫਿਸਲ ਗਿਆ, ਜਿਸ ਕਾਰਨ ਉਹ ਬੋਰਵੈੱਲ ਵਿਚ ਡਿੱਗ ਪਿਆ।ਇਸ ਦੁਖਦਾਈ ਘਟਨਾ ਨੇ ਪੂਰੇ ਇਲਾਕੇ ਨੂੰ ਗ਼ਮ ਵਿੱਚ ਡੁੱਬੋ ਦਿੱਤਾ ਹੈ।