ਅੱਜ ਪਟਰੋਲ ਨਹੀਂ ਡੀਜ਼ਲ ਹੋਇਆ ਮਹਿੰਗਾ – ਪੜ੍ਹੋ ਅੱਜ ਦੇ ਭਾਅ

ਨਿਊਜ਼ ਪੰਜਾਬ

ਲੁਧਿਆਣਾ , 24 ਜੂਨ – ਅੱਜ ਦੇਸ਼ ਵਿਚ ਪਿਛਲੇ ਕਈ ਦਿਨਾਂ ਤੋਂ ਪਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਰੁਝਾਨ ਜਾਰੀ ਰਿਹਾ ਪ੍ਰੰਤੂ ਅੱਜ ਸਰਕਾਰ ਨੇ ਪਟਰੋਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਪਰ ਡੀਜ਼ਲ 48 ਪੈਸੇ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ | ਅੱਜ ਲੁਧਿਆਣਾ  ਵਿਚ ਪਟਰੋਲ 81 ਰੁਪਏ 30 ਪੈਸੇ ਅਤੇ ਡੀਜ਼ਲ 73 ਰੁਪਏ 65 ਪੈਸੇ ਪ੍ਰਤੀ ਲੀਟਰ ਤੇ ਪੁੱਜ ਗਿਆ | ਦਿੱਲੀ ਵਿਚ ਪੈਟਰੋਲ ਦੀ ਕੀਮਤ 79 ਰੁਪਏ 76 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਦੀ ਕੀਮਤ 79.88 ਰੁਪਏ ਪ੍ਰਤੀ ਲੀਟਰ ਸੀ। ਆਈਓਸੀਐਲ ਦੀ ਵੈੱਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ ਕ੍ਰਮਵਾਰ 81.45 ਰੁਪਏ, 86.54 ਰੁਪਏ ਅਤੇ 83.04 ਰੁਪਏ ਪ੍ਰਤੀ ਲੀਟਰ ਹੈ। ਇਨ੍ਹਾਂ ਮਹਾਂਨਗਰਾਂ ਵਿੱਚ ਡੀਜ਼ਲ ਦੀਆ ਕੀਮਤਾਂ ਕ੍ਰਮਵਾਰ 75.06, 78.22 ਅਤੇ 77.17 ਰੁਪਏ ਪਤ੍ਰੀ ਲੀਟਰ ਹਨ।