ਇੰਡੋਨੇਸ਼ੀਆ’ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਸੁੱਤੇ ਲੋਕ ਭੱਜ ਕੇ ਘਰਾਂ ”ਚੋਂ ਨਿਕਲੇ ਬਾਹਰ,ਜਾਣੋਂ ਕਿੰਨੀ ਸੀ ਤੀਬਰਤਾ
ਨਿਊਜ਼ ਪੰਜਾਬ
21 ਅਪ੍ਰੈਲ 2025
ਸੋਮਵਾਰ, 21 ਅਪ੍ਰੈਲ ਨੂੰ ਇੰਡੋਨੇਸ਼ੀਆ ਦੇ ਸੇਰਮ ਟਾਪੂ ‘ਤੇ 5.5 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਲੋਕ ਦਹਿਸ਼ਤ ਵਿੱਚ ਆ ਗਏ।ਘਰਾਂ ਵਿੱਚ ਸੁੱਤੇ ਲੋਕ ਭੱਜ ਕੇ ਬਾਹਰ ਨਿਕਲ ਆਏ। ਭੂਚਾਲ ਬਾਰੇ ਇਹ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਨੇ ਦਿੱਤੀ ਹੈ ਅਤੇ ਇਸ ਦੇ ਅਨੁਸਾਰ, ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੀ ਡੂੰਘਾਈ ‘ਤੇ ਸੀ, ਜਿਸ ਕਾਰਨ ਭੂਚਾਲ ਦੇ ਝਟਕੇ ਤੇਜ਼ ਮਹਿਸੂਸ ਕੀਤੇ ਗਏ। ਹਾਲਾਂਕਿ, ਇਸ ਭੂਚਾਲ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਜਾਪਾਨ ਦੇ ਟੋਕੀਓ ਸ਼ਹਿਰ ਦੇ ਉੱਤਰ-ਪੱਛਮੀ ਹਿੱਸੇ ਵਿੱਚ 4.3 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਸੀ। ਹਾਲਾਂਕਿ, ਦੋਵਾਂ ਦੇਸ਼ਾਂ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।