ਮੁੱਖ ਖ਼ਬਰਾਂਪੰਜਾਬਅੰਤਰਰਾਸ਼ਟਰੀ

Canada ਹੈਮਿਲਟਨ ਵਾਸੀਆਂ ਨੇ ਹਰਸਿਮਰਤ ਕੌਰ ਰੰਧਾਵਾ ਲਈ ਸ਼ਰਧਾਂਜਲੀ ਭੇਟ ਕੀਤੀ – ਮੇਅਰ ਸਮੇਤ ਕਈ ਸੰਸਥਾਵਾਂ ਦੇ ਮੁੱਖੀ ਪੁੱਜੇ 

ਨਿਊਜ਼ ਪੰਜਾਬ

ਹਿੰਮਲਟਨ ਦੇ ਅੱਪਰ ਜੇਮਸ ਸਟਰੀਟ ਅਤੇ ਸਾਊਥ ਬੈਂਡ ਰੋਡ. ਈਸਟ ਦੇ ਇਲਾਕੇ ਜਿੱਥੇ ਬੀਤੇ ਦਿਨੀ ਮੋਹੌਕ ਕਾਲਜ ਦੀ 21 ਸਾਲਾ ਵਿਦਿਆਰਥਣ ਹਰਸਿਮਰਤ ਕੌਰ ਰੰਧਾਵਾ ਦੋ ਕਾਰ ਸਵਾਰਾ ਦੀ ਆਪਸੀ ਗੋਲੀ ਬਾਰੀ ਦੀ ਲਪੇਟ ਵਿੱਚ ਆ ਕੇ ਮਾਰੀ ਗਈ ਸੀ ਨੂੰ ਸਰਧਾਂਜਲੀ ਭੇਟ ਕਰਨ ਵਾਸਤੇ ਸ਼ਹਿਰ ਦੇ ਸਾਰੀਆਂ ਕੌਮਾਂ ਦੇ ਲੋਕ, ਹੈਮਿਲਟਨ ਦੀ ਮੇਅਰ ਐਂਡਰੀਆ ਹੋਰਵਾਥ  , ਪੁਲਿਸ ਮੁੱਖੀ , ਮੋਹੌਕ ਕਾਲਜ ਦੇ ਪ੍ਰਧਾਨ ਪਾਲ ਆਰਮਸਟ੍ਰਾਂਗ , ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਕਈ ਸੰਸਥਾਵਾਂ ਦੇ ਮੁੱਖੀ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਪਤਵੰਤਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨਿਰਦੋਸ਼ ਵਿਦਿਆਰਥਣ ਹਰਸਿਮਰਤ ਕੌਰ ਰੰਧਾਵਾ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ

ਵਿਦਿਆਰਥਣ ਹਰਸਿਮਰਤ ਕੌਰ ਰੰਧਾਵਾ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਹੈਮਿਲਟਨ ਦੀ ਮੇਅਰ ਐਂਡਰੀਆ ਹੋਰਵਾਥ ਅਤੇ ਹੋਰ ਪਤਵੰਤੇ

ਸਿੱਖ ਭਾਈਚਾਰੇ ਵੱਲੋਂ ਅਰਦਾਸ ਕੀਤੀ ਗਈ ਅਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ

ਹਰਸਿਮਰਤ ਕੌਰ ਰੰਧਾਵਾ ਦੇ ਸਨਮਾਨ ਵਿੱਚ ਅੱਜ ਦੇ ਸਮਾਗਮ ਵਿੱਚ ਪਹੁੰਚਣ ਲਈ ਅਸੀਂ ਸਮੁੱਚੇ ਹੈਮਿਲਟਨ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ।

ਇਸ ਦੁੱਖ ਦੀ ਘੜੀ ਵਿੱਚ ਤੁਹਾਡੀ ਮੌਜੂਦਗੀ ਅਤੇ ਦਿਲੋਂ ਸਮਰਥਨ ਪਰਿਵਾਰ ਲਈ ਬਹੁਤ ਮਾਅਨੇ ਰੱਖਦਾ ਹੈ। ਏਕਤਾ ਦੇ ਭਾਰੀ ਪ੍ਰਦਰਸ਼ਨ ਨੇ ਸਾਨੂੰ ਉਸ ਤਾਕਤ ਅਤੇ ਹਮਦਰਦੀ ਦੀ ਯਾਦ ਦਿਵਾ ਦਿੱਤੀ ਜੋ ਸਾਡੇ ਭਾਈਚਾਰੇ ਵਿੱਚ ਰਹਿੰਦੀ ਹੈ।

ਇਹ ਅਜਿਹੇ ਪਲ ਹਨ ਜੋ ਸਾਡੇ ਬੰਧਨ ਨੂੰ ਮਜ਼ਬੂਤ ​​ਕਰਦੇ ਹਨ ਅਤੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਮਨੁੱਖਤਾ ਅਤੇ ਦਿਆਲਤਾ ਸੱਚਮੁੱਚ ਮਾਇਨੇ ਰੱਖਦੀ ਹੈ।

ਹੈਮਿਲਟਨ ਸਿੱਖ ਗੁਰਦੁਆਰਿਆਂ ਅਤੇ ਕਮਿਊਨਿਟੀ ਸੰਸਥਾਵਾਂ ਦੇ ਸੇਵਾਦਾਰ ਹੋਣ ਦੇ ਨਾਤੇ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਤੁਹਾਡਾ ਸਮਰਥਨ ਕਰਨ ਲਈ ਹਾਂ-ਅੱਜ ਅਤੇ ਹਮੇਸ਼ਾ।

ਧੰਨਵਾਦ ਸਹਿਤ

ਗੁਰਸਿੱਖ ਸੰਗਤ ਹੈਮਿਲਟਨ – ਸ਼ਹੀਦਗੜ੍ਹ ਗੁਰਦੁਆਰਾ

ਗੁਰਦੁਆਰਾ ਗੁਰੂ ਨਾਨਕ ਦਰਬਾਰ – ਸਟੋਨੀ ਕ੍ਰੀਕ

ਗੁਰਦੁਆਰਾ ਬਾਬਾ ਬੁੱਢਾ ਜੀ – ਸਟੋਨੀ ਕ੍ਰੀਕ

ਗੁਰਦੁਆਰਾ ਦੂਖ ਨਿਵਾਰਨ ਸਾਹਿਬ