“ ਦੇਸ਼ ਵਿੱਚ ਕਾਰਬਨ ਮੁਕਤ ਟ੍ਰਾਂਸਪੋਰਟ ਸੇਵਾ ” ਪ੍ਰੋਜੈਕਟ ਅੱਜ ਹੋਵੇਗਾ ਸ਼ੁਰੂ – ਇੰਟਰਨੈਸ਼ਨਲ ਟ੍ਰਾਂਸਪੋਰਟ ਫੋਰਮ ਦੇ ਸਹਿਯੋਗ ਨਾਲ ਸੜਕਾਂ ਹੋਣਗੀਆਂ ਪ੍ਰਦੂਸ਼ਣ ਮੁਕਤ
ਨਿਊਜ਼ ਪੰਜਾਬ
ਨਵੀ ਦਿੱਲੀ , 24 ਜੂਨ – ਦੇਸ਼ ਦੀਆਂ ਸੜਕਾਂ ਤੇ ਮੋਟਰਾਈਜਡ ਆਵਾਜਾਈ ਰਾਹੀਂ ਪੈਦਾ ਹੋ ਰਹੇ ਕਾਰਬਨ ਨੂੰ ਖਤਮ ਕਰਨ ਵਾਸਤੇ ਕਾਰਬਨ ਰਹਿਤ ਮਾਰਗ ਤਿਆਰ ਕਰਨ ਲਈ ਇੰਟਰਨੈਸ਼ਨਲ ਟ੍ਰਾਂਸਪੋਰਟ ਫੋਰਮ (ਆਈਟੀਐੱਫ) ਦੇ ਨਾਲ ਮਿਲਕੇ ਨੀਤੀ ਆਯੋਗ 24 ਜੂਨ 2020 ਨੂੰ “ਭਾਰਤ ਵਿੱਚ ਕਾਰਬਨ ਮੁਕਤ ਟ੍ਰਾਂਸਪੋਰਟ ਸੇਵਾ” ਪ੍ਰੋਜੈਕਟ ਸ਼ੁਰੂ ਕਰ ਰਿਹਾ ਹੈ , ਜਿਸ ਦਾ ਉਦੇਸ਼ ਭਾਰਤ ਲਈ ਘੱਟ ਕਾਰਬਨ ਨਿਕਾਸ ਵਾਲੇ ਟ੍ਰਾਂਸਪੋਰਟ ਸਿਸਟਮ ਦੇ ਮਾਰਗ ਦਾ ਵਿਕਾਸ ਕਰਨਾ ਹੈ।
ਇੰਟਰਨੈਸ਼ਨਲ ਟ੍ਰਾਂਸਪੋਰਟ ਫੋਰਮ (ਆਈਟੀਐੱਫ) ਦੇ ਜਨਰਲ ਸਕੱਤਰ ਯੰਗ ਤਾਈ ਕਿਮ (Young Tae Kim) ਅਤੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ 24 ਜੂਨ ਨੂੰ ਇਸ ਪ੍ਰੋਜੈਕਟ ਨੂੰ ਪਬਲਿਕ ਤੌਰ ‘ਤੇ ਔਨਲਾਈਨ ਲਾਂਚ ਕਰਨਗੇ। ਇਸ ਅਵਸਰ ‘ਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ, ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਅਤੇ ਆਈਟੀਐੱਫ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
ਇਸ ਪ੍ਰੋਗਰਾਮ ਦੇ ਜ਼ਰੀਏ ਭਾਰਤ ਵਿੱਚ ਟ੍ਰਾਂਸਪੋਰਟ ਅਤੇ ਜਲਵਾਯੂ ਹਿਤਧਾਰਕਾਂ ਨੂੰ ਯੋਜਨਾਬੱਧ ਪ੍ਰੋਜੈਕਟ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਭਾਰਤ ਦੇ ਟ੍ਰਾਂਸਪੋਰਟ ਖੇਤਰ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਬਾਰੇ ਸੂਚਨਾ ਉਪਲੱਬਧ ਕਰਵਾਉਣ ਦੇ ਨਾਲ ਹੀ ਕਾਰਬਨ ਨਿਕਾਸੀ ਵਿੱਚ ਕਟੌਤੀ ਬਾਰੇ ਜਾਣਨ ਦਾ ਅਵਸਰ ਵੀ ਪ੍ਰਦਾਨ ਕਰੇਗਾ। ਇਸ ਵਿੱਚ ਹੋਣ ਵਾਲੀ ਚਰਚਾ ਨਾਲ ਪ੍ਰੋਜੈਕਟ ‘ਤੇ ਭਾਰਤ ਦੀਆਂ ਵਿਸ਼ੇਸ਼ ਜ਼ਰੂਰਤਾਂ ਅਤੇ ਪਰਿਸਥਿਤੀਆਂ ‘ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਮਿਲੇਗੀ। ਭਾਰਤ 2008 ਤੋਂ ਹੀ ਟ੍ਰਾਂਸਪੋਰਟ ਪਾਲਿਸੀ ਤੈਅ ਕਰਨ ਵਾਲੇ ਅੰਤਰ-ਸਰਕਾਰੀ ਸੰਗਠਨ ਆਈਟੀਐੱਫ ਦਾ ਮੈਂਬਰ ਹੈ। ਇਹ ਪ੍ਰੋਜੈਕਟ ਭਾਰਤ ਲਈ ਇੱਕ ਟੇਲਰ-ਮੇਡ ਟ੍ਰਾਂਸਪੋਰਟ ਐਮੀਸ਼ਨਸ ਅਸੈੱਸਮੈਂਟ ਫਰੇਮਵਰਕ ਤਿਆਰ ਕਰੇਗਾ। ਇਸ ਵਿੱਚ ਹੋਣ ਵਾਲੀ ਚਰਚਾ ਸਰਕਾਰ ਨੂੰ ਦੇਸ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰੋਜੈਕਟ ਗਤੀਵਿਧੀਆਂ ਦੀ ਵਿਸਤ੍ਰਿਤ ਸਮਝ ਅਤੇ ਇਸ ਨਾਲ ਸਬੰਧਿਤ ਕਾਰਬਨ ਨਿਕਾਸੀ ਦੇ ਅਧਾਰ ‘ਤੇ ਨੀਤੀਗਤ ਫ਼ੈਸਲੇ ਲੈਣ ਵਿੱਚ ਮਦਦ ਕਰੇਗੀ।
ਭਾਰਤ ਵਿੱਚ ਕਾਰਬਨ ਮੁਕਤ ਟ੍ਰਾਂਸਪੋਰਟ ਸੇਵਾ “ਪ੍ਰੋਜੈਕਟ ਇੰਟਰਨੈਸ਼ਨਲ ਟ੍ਰਾਂਸਪੋਰਟ ਫੋਰਮ ਦੇ “ਟ੍ਰਾਂਸਪੋਰਟ ਸਿਸਟਮ” ਨੂੰ ਕਾਰਬਨ ਮੁਕਤ ਕਰਨ ਦੀ ਵਿਆਪਕ ਪਹਿਲ ਦਾ ਹਿੱਸਾ ਹੈ। ਇਹ ਉੱਭਰਦੀਆਂ ਅਰਥਵਿਵਸਥਾਵਾਂ ਵਿੱਚ ਟ੍ਰਾਂਸਪੋਰਟ ਸਿਸਟਮਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਇੱਕ ਆਲਮੀ ਮੁਹਿੰਮ ਹੈ ਜਿਸ ਦੇ ਭਾਰਤ, ਅਰਜਨਟੀਨਾ, ਅਜਰਬੈਜਾਨ ਅਤੇ ਮੋਰੱਕੋ ਵਰਤਮਾਨ ਪ੍ਰਤੀਭਾਗੀ ਹਨ। ਇਹ ਪ੍ਰੋਜੈਕਟ ਆਈਟੀਐੱਫ ਅਤੇ ਜਰਮਨੀ ਦੇ ਵਾਤਾਵਰਣ, ਪ੍ਰਕਿਰਤੀ ਸੁਰੱਖਿਆ ਅਤੇ ਪਰਮਾਣੂ ਸੁਰੱਖਿਆ ਇੰਸਟੀਟਿਊਟ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ |
ਇਸ ਦੀ ਸ਼ੁਰੂਆਤ ਬੁੱਧਵਾਰ 24 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ ਪੰਜ ਵਜੇ ਕੀਤੀ ਜਾਵੇਗੀ। ਪ੍ਰੋਗਰਾਮ ਸ਼ਾਮ 7 ਵਜੇ ਤੱਕ ਚਲੇਗਾ। ਇਸ ਨੂੰ ਯੂਟਿਊਬ ‘ਤੇ https://youtu.be/l2G5x5RdBUM ਲਾਈਵ ਦੇਖਿਆ ਜਾ ਸਕਦਾ ਹੈ।