ਲੁਧਿਆਣਾਮੁੱਖ ਖ਼ਬਰਾਂਪੰਜਾਬ

ਲੁਧਿਆਣਾ’ਚ ਤੇਜ਼ ਰਫਤਾਰ ਥਾਰ ਸਵਾਰ ਮਹਿਲਾ ਨੇ ਬਾਈਕ ਨੂੰ ਮਾਰੀ ਟੱਕਰ, ਨੋਜਵਾਨ ਦੀ ਹੋਈ ਮੌਤ,ਮਹਿਲਾ ਹੋਈ ਫਰਾਰ

ਨਿਊਜ਼ ਪੰਜਾਬ

ਲੁਧਿਆਣਾ ,1 ਮਈ 2025

ਲੁਧਿਆਣਾ ਦੇ ਸੱਗੂ ਚੌਂਕ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਥਾਰ ਸਵਾਰ ਮਹਿਲਾ ਆਪਣੀ ਗੱਡੀ ਦਾ ਯੂ -ਟਰਨ ਲੈ ਰਹੀ ਸੀ ਅਤੇ ਅਚਾਨਕ ਉਸਦੇ ਵੱਲੋਂ ਰੇਸ ਜ਼ਿਆਦਾ ਦੇ ਦਿੱਤੀ ਗਈ ਅਤੇ ਦੂਜੇ ਪਾਸਿਓਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਸਥਾਨਕ ਲੋਕਾਂ ਦੇ ਅਨੁਸਾਰ, ਹਾਦਸੇ ਤੋਂ ਬਾਅਦ ਥਾਰ ਇੱਕ ਬੰਦ ਦੁਕਾਨ ਵਿੱਚ ਵੀ ਟਕਰਾ ਗਿਆ, ਜਿਸ ਕਾਰਨ ਦੁਕਾਨ ਨੂੰ ਨੁਕਸਾਨ ਪਹੁੰਚਿਆ

ਨੇੜੇ-ਤੇੜੇ ਦੇ ਲੋਕਾਂ ਨੇ ਮਿਲ ਕੇ ਥਾਰ ਹੇਠ ਫਸੇ ਵਿਅਕਤੀ ਨੂੰ ਬਾਹਰ ਕੱਢਿਆ। ਉਨ੍ਹਾਂ ਦੀ ਹਾਲਤ ਗੰਭੀਰ ਸੀ। ਮਹਿਲਾ ਡਰਾਈਵਰ ਜ਼ਖਮੀ ਵਿਅਕਤੀ ਨੂੰ DMC ਹਸਪਤਾਲ ਲੈ ਗਈ। ਡਾਕਟਰਾਂ ਵਲੋਂ ਮ੍ਰਿਤਕ ਐਲਾਨੇ ਜਾਣ ਤੋਂ ਬਾਅਦ ਉਹ ਹਸਪਤਾਲ ਤੋਂ ਭੱਜ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਡਿੰਪਲ ਵਜੋਂ ਹੋਈ ਹੈ, ਜੋ ਕਿ ਅਕਾਲੀ ਆਗੂ ਬਲਵੀਰ ਸਿੰਘ ਦਾ ਪੁੱਤਰ ਹੈ। ਮ੍ਰਿਤਕ 2 ਬੱਚਿਆਂ ਦਾ ਪਿਤਾ ਹੈ। ਚੋਣ ਲੜ ਰਹੇ ਪਰਉਪਕਾਰ ਸਿੰਘ ਘੁੰਮਣ ਵੀ ਮੌਕੇ ‘ਤੇ ਪਹੁੰਚ ਗਏ।