ਸੰਗੀਤ ਸਮਰਾਟ ਚਰਨਜੀਤ ਅਹੂਜਾ ਦੀ ਅੱਜ ਅੰਤਿਮ ਅਰਦਾਸ;21 ਸਤੰਬਰ ਨੂੰ ਮੋਹਾਲੀ’ਚ ਹੋਇਆ ਸੀ ਦੇਹਾਂਤ,ਮੋਹਾਲੀ ਦੇ ਦੁੱਲਟ ਰਿਜ਼ੋਰਟ’ ਚ ਰੱਖਿਆ ਗਿਆ ਪ੍ਰੋਗਰਾਮ

ਨਿਊਜ਼ ਪੰਜਾਬ

3 ਅਕਤੂਬਰ 2025

ਅੱਜ (3 ਅਕਤੂਬਰ) ਨੂੰ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਦੀ ਅੰਤਿਮ ਅਰਦਾਸ ਮੋਹਾਲੀ ਦੇ ਦੁੱਲਟ ਰਿਜ਼ੋਰਟ ਵਿਖੇ ਹੋਵੇਗੀ। ਇਸ ਮੌਕੇ ਪੰਜਾਬੀ ਸੰਗੀਤ ਉਦਯੋਗ ਦੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਰਹਿਣਗੀਆਂ।

ਆਹੂਜਾ ਦਾ ਦੇਹਾਂਤ 21 ਸਤੰਬਰ ਨੂੰ ਹੋਇਆ। ਉਹ 74 ਸਾਲ ਦੇ ਸਨ ਅਤੇ ਜਿਗਰ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਮੋਹਾਲੀ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।