ਸਿੱਖ ਕੌਮ ਦੇ ਬਾਦਸ਼ਾਹ ਨੇ ਤਸੀਹੇ ਤਾ ਝੱਲ ਲਏ ਪਰ ਮੁਗਲਾਂ ਦੀ ਈਨ ਨਹੀਂ ਮੰਨੀ

 

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਉਪਰੰਤ ਸਿੱਖ ਰਾਜ ਸਥਾਪਿਤ ਕਰਕੇ ਗੁਰੂ ਨਾਨਕ – ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਜਾਰੀ ਕਰਨ ਤੋਂ ਬਾਅਦ ਕਿਰਤੀਆਂ ਨੂੰ ਉਨ੍ਹਾਂ ਦੇ ਹੱਕ ਦੇਣ ਵਾਲਾ ਪਹਿਲਾ ਸਿੱਖ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਹੋਇਆ ਸਿੱਖ ਰਾਜ ਦੀਆਂ ਨੀਹਾਂ ਮਜ਼ਬੂਤ ਕਰਨ ਵਿਚ ਪੂਰਾ ਧਿਆਨ ਦੇ ਰਿਹਾ ਸੀ ਪ੍ਰੰਤੂ ਮੁਗਲ ਹਕੂਮਤ ਉਸ ਨੂੰ ਕਾਬੂ ਕਰਕੇ ਖਤਮ ਕਰਨਾ ਚਾਹੁੰਦੀ ਸੀ | ਆਖਰ ਕਰ ਮੁਗਲ ਹਕੂਮਤ ਬਾਬਾ ਬੰਦਾ ਸਿੰਘ ਬਹਾਦਰ ਨੂੰਗ੍ਰਿਫਤਾਰ ਕਰਨ ਵਿਚ ਕਾਮਯਾਬ ਹੋਈ | ਮੁਗਲ ਬਾਦਸ਼ਾਹ , ਮੁਗ਼ਲ ਵਜ਼ੀਰਾਂ, ਸੈਨਿਕ ਕਮਾਂਡਰਾਂ ਅਤੇ ਕਾਜ਼ੀਆਂ ਦਾ  ਸਾਰਾ ਧਿਆਨ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ  ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਈਨ ਮਨਾਕੇ ਸਿੱਖੀ ਛੱਡਣ ਤੇ ਜ਼ੋਰ ਲਾਇਆ ਹੋਇਆ ਸੀ , ਬਾਬਾ ਬੰਦਾ ਸਿੰਘ ਬਹਾਦਰ  ਅਤੇ ਉਸ ਦੇ ਸਾਥੀ ਸਿੰਘਾਂ ਨੂੰ ਤਸੀਹੇ ਦੇਣ ਅਤੇ ਮਾਰਨ ਲਈ ਹਰ ਰੋਜ਼ ਦਿੱਲੀ ਵਿਚ ਮੁਗਲਾਂ ਵਲੋਂ ਜ਼ੁਲਮ ਕੀਤਾ ਜਾ ਰਿਹਾ ਸੀ |
ਇਹ ਸਾਰਾ ਕੁਝ ਇਹਤਮਾਦ-ਉਦ-ਦੌਲਾ ਅਮੀਨ ਖਾਨ ਦੀ ਮੌਜੂਦਗੀ ਅਤੇ ਸਰਪ੍ਰਸਤੀ ਵਿੱਚ ਹੋ ਰਿਹਾ ਸੀ।ਬਾਬਾ  ਬੰਦਾ ਸਿੰਘ ਮੁੱਢ ਤੋਂ ਲੈ ਕੇ ਅਖੀਰਲੇ ਸਮੇਂ ਤੱਕ, ਇਸੇ ਅਧਿਕਾਰੀ ਦੀ ਹੀ ਸਪੁਰਦਗੀ ਵਿੱਚ ਸੀ

                                                                                    ਬਾਬਾ ਬੰਦਾ ਸਿੰਘ ਦੇ ਸਾਹਮਣੇ ਕਾਜ਼ੀ ਆਇਆ। ਉਸ ਨੇ ਸ਼ਰ੍ਹਾ ਦਾ ਹੁਮ ਦੱਸਦਿਆਂ ਕਿਹਾ ਕਿ ਇਸ  ਨੇ ਹਜ਼ਾਰਾਂ ਮੁਸਲਮਾਨ ਮਾਰੇ ਹਨ ਇਸ ਲਈ ਪਹਿਲਾਂ ਇਸ ਦੇ ਬੱਚੇ ਨੂੰ ਇਸ ਦੀ ਗੋਦ ਵਿੱਚ ਬਿਠਾ ਕੇ ਜ਼ਿਬਾਹ ਕੀਤਾ ਜਾਵੇ। ਹਾਂ ਇਸ ਨੂੰ ਸ ਗੱਲ ਦੀ ਛੋਟ ਦਿੱਤੀ ਜਾ ਸਕਦੀ ਹੈ ਕਿ ਜੇਕਰ ਇਹ ਖ਼ੁਦ ਆਪ ਆਪਣੇ ਬੱਚੇ ਨੂੰ ਮਾਰਨਾ ਚਾਹੇ ਤਾਂ ਕਿਸੇ ਵੀ ਤਰੀਕੇ ਨਾਲ ਮਾਰ ਸਕਦਾ ਹੈ। ਬੰਦਾ ਸਿੰਘ ਬਹਾਦਰ ਦੇ ਥ ਵਿੱਚ ਛੁਰਾ ਫੜਾਇਆ ਗਿਆ। ਬੱਚਾ ਉਸ ਦੀ ਗੋਦ ਵਿੱਚ ਬਿਠਾਇਆ ਗਿਆ। ਇਹ ਹਕੂਮਤ ਦਾ ਅਖੀਰਲਾ ਵਾਰ ਸੀ। ਉਹ ਹਰ ਹਾਲਤ ਵਿੱਚ ਬੰਦਾ ਸਿੰਘ ਬਹਾਦਰਨੂੰ ਡੁਲਾਉਣਾ ਚਾਹੁੰਦੀ ਸੀ। ਮਾਸੂਮ ਬੱਚੇ ਨੂੰ ਮਾਰਨ ਦਾ ਕੋਈ ਮਤਲਬ ਹੀ ਨਹੀਂ ਸੀ ਬਣਦਾ। ਇਹ ਸਿਰਫ਼ ਬੰਦਾ ਸਿੰਘ ਬਹਾਦਰ ਤੋਂ ਈਨ ਮਨਵਾਉਣ ਖ਼ਾਤਰ ਹੀ ਕੀ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ ਕਿ ਜੇਕਰ ਬੱਚੇ ਨੂੰ ਮਾਰਨਾ ਹੀ ਹੈ ਤਾਂ ਤੁਸੀਂ ਖੁਦ ਹੀ ਮਾਰੋ ਤਾਂ ਕਿ ਸੰਸਾਰ ਨੂੰ ਪਤਾ ਲੱਗ ਸਕੇ ਕਿ ਇਸਲਾ ਬੱਚਿਆਂ ਨੂੰ ਵੀ ਕਤਲ ਕਰਨ ਦੀ ਸਜ਼ਾ ਦਿੰਦਾ ਹੈ। ਫਲਸਰੂਪ ਬੱਚੇ ਨੂੰ ਜਲਾਦ ਨੇ ਹਲਾਲ ਕਰਕੇ ਕਤਲ ਕਰ ਦਿੱਤਾ। ਬੱਚੇ ਦਾ ਤੜਫਦਾ ਹੋਇਆ ਦਿਲ ਕੱਢਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਇਸ ਤੋਂ ਵੱਡਾ ਵਾਰ ਬਾਬਾ ਬੰਦਾ ਸਿੰਘ ਬਹਾਦਰ ਉਪਰ ਹੋਰ ਕੋਈ ਨਹੀਂ ਹੋ ਸਕਦਾ ਸੀ ਪਰ ਉਹ ਇਸ ਵਾਰ ਨੂੰ ਵੀ ਝੱਲ ਗਿਆ । 

                                                                                        ਉਧਰ ਮੁਗਲ  ਬਾਦਸ਼ਾਹ ਪਲ-ਪਲ ਦੀ ਖ਼ਬਰ ਰੱਖ ਰਿਹਾ ਸੀ। ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨਾਲ ਗੱਲਾਂ ਕਰਨ ਦਾ ਮਨ ਬਣਾਇਆ। ਬਾਦਸ਼ਾਹ ਉੱਥੇ ਪਹੁੰਚਿਆ ਅਤੇ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਕਿ ‘ਆਖਰ ਤੂੰ ਚਾਹੁੰਦਾ ਕੀ ਹੈਂ? ਤੂੰ ਇੰਨਾ ਹਠ ਕਿਸ ਲਈ ਦਿਖਾ ਰਿਹਾ ਹੈਂ? ਕੀ ਤੈਨੂੰ ਨਹੀਂ ਪਤਾ ਕਿ ਤੇਰੇ ਪੁੱਤਰ ਨੂੰ ਮਾਰ ਦਿੱਤਾ ਗਿਆ ਹੈ? ਅਤੇ ਤੈਨੂੰ ਵੀ ਮਾਰ ਦਿੱਤਾ ਜਾਣਾ ਹੈ। ਬੰਦਾ ਸਿੰਘ ਬਹਾਦਰ ਨੇ ਜਵਾਬ ਦਿੱਤਾ, ‘ਇਸ ਗੱਲ ਦਾ ਮੈਨੂੰ ਉਸ ਸਮੇਂ ਹੀ ਪਤਾ ਸੀ ਜਦੋਂ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਤੁਰਿਆ ਸੀ। ਬਾਦਸ਼ਾਹ ਇਹ ਸੁਣ ਕੇ ਨਿਰਉੱਤਰ ਹੋ ਗਿਆ ਸੀ। ਫਿਰ ਕਾਜ਼ੀ ਦੇ ਹੁਕਮ ‘ਤੇ ਬੰਦਾ ਸਿੰਘ ਬਹਾਦਰ ਦੀ ਜੀਭ ਕੱਟ ਦਿੱਤੀ ਗਈ, ਫਿਰ ਅੱਖਾਂ ਕੱਢੀਆਂ, ਫਿਰ ਹੱਥ ਪੈਰ ਵੀ ਕੱਟ ਦਿੱਤੇ ਗਏ।ਜਮੂਰਾਂ ਨਾਲ ਮਾਸ  ਨੋਚਿਆ ਗਿਆ , ਇਸ ਤਰ੍ਹਾਂ ਤਸੀਹੇ ਝੱਲ ਕੇ ਬੰਦਾ ਸਿੰਘ ਬਹਾਦਰ ਆਪਣੀ ਜਾਨ ਵਾਰ ਕੇ ਸਿੱਖੀ ਦੀ ਸ਼ਾਨ ਬਰਕਰਾਰ ਰੱਖ ਗਿਆ ।