ਨਿਊਜ਼ ਪੰਜਾਬ
26 ਜੂਨ,2026
ਸਿਰਸਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ 30 ਦਿਨਾਂ ਦੀ ਪੈਰੋਲ ਅੱਜ ਖਤਮ ਹੋ ਰਹੀ ਹੈ, ਜਿਸ ਤੋਂ ਬਾਅਦ ਉਸ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੋਹਤਕ ਦੀ ਸੁਨਾਰੀਆ ਜੇਲ੍ਹ ਵਾਪਸ ਲਿਜਾਇਆ ਜਾਵੇਗਾ। ਪੈਰੋਲ ਦੇ ਆਖ਼ਰੀ ਦਿਨ ਰਾਮ ਰਹੀਮ ਨੇ ਡੇਰੇ ਦੇ ਨਵੀਨੀਕਰਨ ਅਧੀਨ ਬਣੇ ਨਵੇਂ ਪ੍ਰਵੇਸ਼ ਦੁਆਰ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਇਸ ਨੂੰ ਸਾਧ-ਸੰਗਤ ਦੀ ਸੇਵਾ ਲਈ ਸਮਰਪਿਤ ਕੀਤਾ। ਹਾਲਾਂਕਿ ਡੇਰੇ ਵਿੱਚ ਨਿਰਮਾਣ ਕੰਮ ਅਜੇ ਵੀ ਜਾਰੀ ਹੈ, ਪਰ ਡੇਰਾ ਪ੍ਰਬੰਧਨ ਮੁਤਾਬਕ ਇਸ ਦੀ ਸ਼ੁਰੂਆਤ ਪਿਛਲੀ ਪੈਰੋਲ ਦੌਰਾਨ ਕਰਵਾਈ ਗਈ ਸੀ। ਹੁਣ ਪੈਰੋਲ ਦੀ ਮਿਆਦ ਪੂਰੀ ਹੋਣ ਨਾਲ ਰਾਮ ਰਹੀਮ ਨੂੰ ਮੁੜ ਜੇਲ੍ਹ ਭੇਜਿਆ ਜਾ ਰਿਹਾ ਹੈ।
