ਨਿਊਜ਼ ਪੰਜਾਬ
6 ਨਵੰਬਰ 2025
ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਪਹਿਲਾ ਪੜਾਅ ਅੱਜ ਸ਼ੁਰੂ ਹੋਇਆ। ਰਾਜ ਦੀਆਂ 121 ਸੀਟਾਂ ‘ਤੇ ਵੀਰਵਾਰ ਨੂੰ ਵੋਟਿੰਗ ਹੋਵੇਗੀ, ਅਤੇ ਚੋਣਾਂ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। 122 ਸੀਟਾਂ ਲਈ ਚੋਣਾਂ 11 ਨਵੰਬਰ ਨੂੰ ਹੋਣਗੀਆਂ। 2025 ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਵੋਟਿੰਗ ਦੇ ਇਸ ਪਹਿਲੇ ਪੜਾਅ ਵਿੱਚ ਕਈ ਪ੍ਰਮੁੱਖ ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਰਾਜ ਵਿੱਚ ਸਖ਼ਤ ਸੁਰੱਖਿਆ ਵਿਚਕਾਰ ਵੋਟਿੰਗ ਸ਼ੁਰੂ ਹੋ ਗਈ ਹੈ ।
ਪਹਿਲੇ ਪੜਾਅ ਵਿਚ 10 ਹੌਟ ਸੀਟਾਂ ਹਨ, ਜਿਥੇ ਤੇਜਸਵੀ ਯਾਦਵ, ਤੇਜ ਪ੍ਰਤਾਪ ਯਾਦਵ, ਸਮਰਾਟ ਚੌਧਰੀ, ਵਿਜੇ ਕੁਮਾਰ ਸਿਨਹਾ ਅਤੇ ਅਨੰਤ ਸਿੰਘ ਸਮੇਤ ਕਈ ਪ੍ਰਮੁੱਖ ਹਸਤੀਆਂ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ।
