ਰਾਜਪੁਰਾ ‘ਚ ਕਬਾੜ ਦੇ ਗੋਦਾਮ ‘ਚ ਭਿਆਨਕ ਅੱਗ, ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ

ਨਿਊਜ਼ ਪੰਜਾਬ

6 ਨਵੰਬਰ 2025

ਰਾਜਪੁਰਾ ਭੋਗਲਾ ਰੋਡ ਤੇ ਰੇਮਲ ਦਾਸ ਰਾਮ ਲਾਲ ਦੇ ਕਬਾੜ ਦਾ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ।ਰੁਪਿੰਦਰ ਸਿੰਘ ਫਾਇਰ ਅਫਸਰ ਰਾਜਪੁਰਾ ਨੇ ਦੱਸਿਆ ਕਿ ਰਾਤ ਲਗਭਗ 9 ਵਜੇ ਦੇ ਕਰੀਬ ਸਾਨੂੰ ਸੂਚਨਾ ਮਿਲੀ ਸੀ ਕਿ ਕਬਾੜ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ। ਅਸੀਂ ਰਾਤ ਦੇ ਹੀ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਜਪੁਰਾ, ਪਟਿਆਲਾ, ਜੀਰਕਪੁਰ ਅਤੇ ਰਾਜਪੁਰਾ ਦੇ ਆਸ-ਪਾਸ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ ਪਰ ਅਜੇ ਵੀ ਅੱਗ ਜਾਰੀ ਹੈ। ਹਾਲਾਂਕਿ, ਕਾਫੀ ਹੱਦ ਤੱਕ ਤਾਂ ਕਾਬੂ ਪਾ ਲਿਆ ਗਿਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਹੈ। ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗਿਆ।