ਨਿਊਜ਼ ਪੰਜਾਬ
26 ਫ਼ਰਵਰੀ 2026
ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿੱਚ National Investigation Agency (NIA) ਨੇ ਦੋ ਹੋਰ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਇਸ ਕੇਸ ਵਿੱਚ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 11 ਹੋ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜ਼ਮੀਰ ਅਹਿਮਦ ਅਹੰਗਰ (ਗੰਦਰਬਲ) ਅਤੇ ਤੁਫੈਲ ਅਹਿਮਦ ਭੱਟ (ਸ੍ਰੀਨਗਰ) ਵਜੋਂ ਹੋਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਨੇ ਮੁੱਖ ਦੋਸ਼ੀ ਉਮਰ ਉਨ ਨਬੀ ਨੂੰ ਹਥਿਆਰ ਅਤੇ ਗੋਲਾ-ਬਾਰੂਦ ਸਪਲਾਈ ਕੀਤਾ ਸੀ। NIA ਦੇ ਬਿਆਨ ਅਨੁਸਾਰ, ਦੋਵੇਂ ਅੰਸਾਰ ਗਜ਼ਵਤ-ਉਲ-ਹਿੰਦ ਦੇ ਸਰਗਰਮ ਕਾਰਕੁਨ ਹਨ ਅਤੇ ਦਿੱਲੀ ਧਮਾਕੇ ਸਮੇਤ ਕਈ ਅੱਤਵਾਦੀ ਸਾਜ਼ਿਸ਼ਾਂ ਵਿੱਚ ਸ਼ਾਮਲ ਰਹੇ ਹਨ। ਏਜੰਸੀ ਜੰਮੂ-ਕਸ਼ਮੀਰ ਪੁਲਿਸ, ਹਰਿਆਣਾ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਇਸ ਮਾਮਲੇ ਦੀ ਵਿਆਪਕ ਜਾਂਚ ਕਰ ਰਹੀ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।
