“ਸਫਲਤਾ ਦਾ ਅਸਲੀ ਰਾਜ਼”

ਨਿਊਜ਼ ਪੰਜਾਬ

24 ਜੂਨ,2026

ਜ਼ਿੰਦਗੀ ਵਿੱਚ ਹਰ ਕੋਈ ਕਾਮਯਾਬ ਹੋਣਾ ਚਾਹੁੰਦਾ ਹੈ, ਪਰ ਕਾਮਯਾਬੀ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ ਜੋ ਮੁਸ਼ਕਲਾਂ ਤੋਂ ਡਰਦੇ ਨਹੀਂ ਅਤੇ ਲਗਾਤਾਰ ਮਿਹਨਤ ਕਰਦੇ ਹਨ। ਜੇ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਸੰਘਰਸ਼ ਕਰਨਾ ਪਵੇਗਾ, ਕਿਉਂਕਿ ਬਿਨਾਂ ਮਿਹਨਤ ਦੇ ਕੋਈ ਵੀ ਮੰਜ਼ਿਲ ਨਹੀਂ ਮਿਲਦੀ। ਅਸਫਲਤਾਵਾਂ ਸਾਨੂੰ ਕਮਜ਼ੋਰ ਨਹੀਂ ਕਰਦੀਆਂ, ਸਗੋਂ ਹੋਰ ਮਜ਼ਬੂਤ ਬਣਾਉਂਦੀਆਂ ਹਨ। ਜੋ ਇਨਸਾਨ ਆਪਣੇ ਸੁਪਨਿਆਂ ਲਈ ਡਟ ਕੇ ਖੜ੍ਹਾ ਰਹਿੰਦਾ ਹੈ, ਉਹ ਇੱਕ ਦਿਨ ਜ਼ਰੂਰ ਕਾਮਯਾਬੀ ਦੀ ਚੋਟੀ ‘ਤੇ ਪਹੁੰਚਦਾ ਹੈ। ਇਸ ਲਈ ਹਮੇਸ਼ਾ ਆਪਣੇ ਟੀਚੇ ‘ਤੇ ਧਿਆਨ ਰੱਖੋ ਅਤੇ ਹੌਸਲਾ ਕਦੇ ਨਾ ਹਾਰੋ।