ਹੇਮਕੁੰਟ ਸਾਹਿਬ ਤੋਂ ਵਾਪਸੀ ਦੌਰਾਨ ਦਰਦਨਾਕ ਹਾਦਸਾ, ਖਮਾਣੋਂ ਖੁਰਦ ਦੇ ਨੌਜਵਾਨ ਦੀ ਮੌਤ

ਨਿਊਜ਼ ਪੰਜਾਬ

28 ਮਈ 2026

ਖਮਾਣੋਂ ਖੁਰਦ ਦੇ ਦੋ ਨੌਜਵਾਨ ਹੇਮਕੁੰਟ ਸਾਹਿਬ ਲਈ ਬਿਸਕੁਟਾਂ ਦਾ ਲੰਗਰ ਲੈ ਕੇ ਮੋਟਰਸਾਈਕਲ ‘ਤੇ ਰਵਾਨਾ ਹੋਏ ਸਨ, ਪਰ ਵਾਪਸੀ ਦੌਰਾਨ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਕੰਗ ਅਤੇ ਸੁਖਵਿੰਦਰ ਸਿੰਘ ਘੱਗਾ ਨੂੰ ਰਸਤੇ ਵਿੱਚ ਪੈਟਰੋਲ ਨਾ ਮਿਲਣ ਦੀ ਸੂਚਨਾ ਮਿਲੀ, ਜਿਸ ਕਾਰਨ ਉਹ ਰਿਸ਼ੀਕੇਸ਼ ਤੋਂ ਹੀ ਵਾਪਸ ਮੁੜ ਪਏ। ਇਸ ਦੌਰਾਨ ਇੱਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ 25 ਸਾਲਾ ਪਰਮਿੰਦਰ ਸਿੰਘ ਕੰਗ ਗੰਭੀਰ ਜਖ਼ਮੀ ਹੋ ਗਿਆ ਅਤੇ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ, ਜਦਕਿ ਸੁਖਵਿੰਦਰ ਸਿੰਘ ਜ਼ਖ਼ਮੀ ਹਾਲਤ ਵਿੱਚ ਇਲਾਜ ਅਧੀਨ ਹੈ।