ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੱਜ, 21 ਜੁਲਾਈ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੈਸ਼ਨਲ ਐਲੀਜਿਬਿਲੀਟੀ ਟੈਸਟ (UGC NET) ਜੂਨ 2025 ਦਾ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਪ੍ਰੀਖਿਆ ਦੇਣ ਵਾਲੇ ਉਮੀਦਵਾਰ ਹੁਣ ਅਧਿਕਾਰਤ ਵੈੱਬਸਾਈਟ ugcnet.nta.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।
ਅਧਿਕਾਰਤ ਅੰਕੜਿਆਂ ਅਨੁਸਾਰ, ਇਸ ਪ੍ਰੀਖਿਆ ਰਾਹੀਂ 1,28,179 ਉਮੀਦਵਾਰਾਂ ਨੇ ਡਾਕਟਰ ਆਫ਼ ਫਿਲਾਸਫੀ (PhD) ਵਿੱਚ ਦਾਖਲੇ ਲਈ ਯੋਗਤਾ ਪ੍ਰਾਪਤ ਕੀਤੀ ਹੈ। NTA ਨੇ ਨਤੀਜਿਆਂ ਦੇ ਨਾਲ-ਨਾਲ ਅੰਤਿਮ ਉੱਤਰ ਕੁੰਜੀ ਵੀ ਪ੍ਰਕਾਸ਼ਿਤ ਕੀਤੀ ਹੈ। ਸਕੋਰਕਾਰਡ ਅਤੇ ਅੰਤਿਮ ਉੱਤਰ ਕੁੰਜੀ ਦੋਵੇਂ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹਨ।
The results of the UGC -NET June 2025 is available on the website: ugcnet.nta.ac.in. Candidates can login to the website and view/download/print their score card.
5,269 ਨੂੰ JRF ਅਤੇ ਸਹਾਇਕ ਪ੍ਰੋਫੈਸਰ ਲਈ ਯੋਗਤਾ ਪ੍ਰਾਪਤ ਐਲਾਨੇ ਗਏ ਹਨ । ਨਤੀਜਾ PDF ਦੇ ਅਨੁਸਾਰ, ਕੁੱਲ 10,19,751 ਉਮੀਦਵਾਰਾਂ ਨੇ UGC NET ਜੂਨ 2025 ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 7,52,007 ਨੇ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿੱਚੋਂ 5,269 ਨੂੰ JRF ਅਤੇ ਸਹਾਇਕ ਪ੍ਰੋਫੈਸਰ ਲਈ ਯੋਗ ਘੋਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਕੁੱਲ 54,885 ਨੂੰ ਸਹਾਇਕ ਪ੍ਰੋਫੈਸਰ ਅਤੇ ਪੀਐਚਡੀ ਦਾਖਲੇ ਲਈ ਯੋਗ ਘੋਸ਼ਿਤ ਕੀਤਾ ਗਿਆ ਹੈ ਅਤੇ ਕੁੱਲ 1,28,179 ਨੂੰ ਪੀਐਚਡੀ ਲਈ ਯੋਗ ਕੀਤਾ ਗਿਆ ਹੈ।
