ਮੋਹਾਲੀ ਚ ਬੈਂਕ ਡਾਕਾ

ਮੁਹਾਲੀ :- ਅੱਜ ਸਿਖਰ ਦੁਪਹਿਰੇ ਮੁਹਾਲੀ ਦੇ ਫੇਜ਼ 3A ਚ ਸਥਿਤ ਪੰਜਾਬ ਨੈਸ਼ਨਲ ਬੈਂਕ ਚ  ਦੋ ਹਥਿਆਰਬੰਦ ਲੁਟੇਰਿਆਂ ਨੇ ਗਨ ਪੁਆਇੰਟਦ ਦਲੇਰਾਨਾ ਢੰਗ ਨਾਲ ਬੈਂਕ ਨੂੰ ਲੁੱਟ ਲਿਆ ।

ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋਈ ਹੈ । ਸੀਸੀਟੀਵੀ ਚ ਸ਼ਰੇਆਮ ਦੇਖ ਰਹੇ ਹਨ ਕਿ ਕਿਵੇਂ ਦਲੇਰਾਨਾ ਢੰਗ ਨਾਲ ਦੋ ਲੁਟੇਰੇ ਬੈਂਕ ਅੰਦਰ ਦਾਖਲ ਹੁੰਦੇ ਹਨ ।ਇਨ੍ਹਾਂ ਨੇ ਬਾਕਾਇਦਾ ਮੂੰਹ ਤੇ ਮਾਸਕ ਤੇ ਸਪੋਰਟਸ ਸ਼ੂਅ ਵੀ ਪਾਏ ਹਨ ।  ਸੂਤਰਾਂ ਅਨੁਸਾਰ ਉਸ ਸਮੇਂ ਬੈਂਕ ਦੇ ਬਾਹਰ ਕੋਈ ਵੀ ਗਾਰਡ ਮੌਜੂਦ ਨਹੀਂ ਸੀ ਅਤੇ ਬੈਂਕ ਤੋਂ ਲੁੱਟੀ ਹੋਈ ਰਕਮ 4 ਲੱਖ 80 ਹਜ਼ਾਰ ਦੱਸੀ ਜਾ ਰਹੀ ਹੈ । ਘਟਨਾ ਦੀ ਸੂਚਨਾ ਮਿਲਦਿਆਂ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਜਿੱਥੇ ਘਟਨਾ ਦਾ ਜਾਇਜਾ ਲਿਆ ਉਥੇ ਸ਼ਹਿਰ ਵਿੱਚ ਨਾਕੇਬੰਦੀ ਵੀ ਕਰਵਾ ਦਿੱਤੀ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਲੁਟੇਰੇ ਇੱਕ ਕਾਰ ਵਿੱਚ ਆਏ ਸਨ । ਜਿਨ੍ਹਾਂ ਦੀ ਗਿਣਤੀ ਦੋ ਤੋਂ ਵੱਧ ਵੀ ਹੋ ਸਕਦੀ ਹੈ ।