ਦਿੱਲੀ ਸਰਕਾਰ ਦਾ ਵੱਡਾ ਫੈਸਲਾ: ਹਫ਼ਤੇ ਵਿੱਚ 2 ਦਿਨ Work From Home, ਅਧਿਕਾਰੀਆਂ ਦੇ ਪੈਟਰੋਲ ‘ਚ 20% ਕਟੌਤੀ

ਨਿਊਜ਼ ਪੰਜਾਬ

14 ਮਈ 2026

ਪ੍ਰਧਾਨ ਮੰਤਰੀ Narendra Modi ਦੀ ਅਪੀਲ ਤੋਂ ਬਾਅਦ Delhi ਸਰਕਾਰ ਨੇ ਵੱਡੇ ਕਦਮ ਚੁੱਕਦਿਆਂ ਸਰਕਾਰੀ ਦਫ਼ਤਰਾਂ ਵਿੱਚ ਹਫ਼ਤੇ ਦੇ ਦੋ ਦਿਨ ਘਰੋਂ ਕੰਮ (ਵਰਕ ਫ੍ਰੌਮ ਹੋਮ) ਲਾਗੂ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ Rekha Gupta ਨੇ ਕਿਹਾ ਕਿ ਆਰਥਿਕ ਸਥਿਰਤਾ ਅਤੇ ਇੰਧਨ ਬਚਾਉਣ ਲਈ ਇਹ ਯੋਜਨਾ ਤਿਆਰ ਕੀਤੀ ਗਈ ਹੈ। ਨਿੱਜੀ ਦਫ਼ਤਰਾਂ ਨੂੰ ਵੀ ਜਿੱਥੇ ਸੰਭਵ ਹੋਵੇ, ਦੋ ਦਿਨ ਘਰੋਂ ਕੰਮ ਦੀ ਸਲਾਹ ਦਿੱਤੀ ਗਈ ਹੈ। ਇਸਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਅਤੇ ਮੰਤਰੀਆਂ ਦੇ ਕਾਫਲੇ ਘਟਾਉਣ, ਪੈਟਰੋਲ-ਡੀਜ਼ਲ ਵਿੱਚ 20 ਫੀਸਦੀ ਕਟੌਤੀ, 50% ਮੀਟਿੰਗਾਂ ਵਰਚੁਅਲ ਕਰਨ ਅਤੇ ਜਨਤਕ ਆਵਾਜਾਈ ਦੀ ਵਰਤੋਂ ਵਧਾਉਣ ਵਰਗੇ ਕਈ ਅਹਿਮ ਫੈਸਲੇ ਵੀ ਕੀਤੇ ਗਏ ਹਨ।