ਵੈੱਬ ਸੀਰੀਜ਼ ਦੇ ਵਿਵਾਦਿਤ ਡਾਇਲੌਗ ਮਾਮਲੇ ’ਚ ਯੋਗਰਾਜ ਨੂੰ ਮਹਿਲਾ ਕਮਿਸ਼ਨ ਦਾ ਨੋਟਿਸ

ਨਿਊਜ਼ ਪੰਜਾਬ

14 ਮਈ 2026

ਵੈੱਬ ਸੀਰੀਜ਼ ਵਿੱਚ ਮਹਿਲਾਵਾਂ ਬਾਰੇ ਬੋਲੇ ਗਏ ਅਪਮਾਨਜਨਕ ਡਾਇਲੌਗਾਂ ਨੂੰ ਲੈ ਕੇ ਪੰਜਾਬੀ ਅਦਾਕਾਰ Yograj Singh ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਇਸ ਮਾਮਲੇ ਵਿੱਚ ਹੁਣ ਮਹਿਲਾ ਕਮਿਸ਼ਨ ਨੇ ਵੀ ਸਖ਼ਤ ਰੁਖ ਅਪਣਾਇਆ ਹੈ। ਮਹਿਲਾ ਕਮਿਸ਼ਨ ਵੱਲੋਂ ਯੋਗਰਾਜ ਨੂੰ ਨੋਟਿਸ ਜਾਰੀ ਕਰਕੇ ਵਿਵਾਦਿਤ ਬਿਆਨਾਂ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਮਹਿਲਾਵਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੀਆਂ ਟਿੱਪਣੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਲੋੜ ਪਈ ਤਾਂ ਅਗਲੀ ਕਾਰਵਾਈ ਵੀ ਕੀਤੀ ਜਾਵੇਗੀ।