IPL 2026 Playoffs ਦਾ ਸ਼ਡਿਊਲ ਜਾਰੀ, ਫਾਈਨਲ 31 ਮਈ ਨੂੰ ਅਹਿਮਦਾਬਾਦ

ਨਿਊਜ਼ ਪੰਜਾਬ

6 ਮਈ 2026

2026 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਪਲੇਆਫ ਮੈਚਾਂ ਦਾ ਅਧਿਕਾਰਿਕ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਟੂਰਨਾਮੈਂਟ ਦਾ ਪਹਿਲਾ ਪਲੇਆਫ ਮੁਕਾਬਲਾ 26 ਮਈ ਨੂੰ ਧਰਮਸ਼ਾਲਾ ਦੇ HPCA ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਦਕਿ ਗ੍ਰੈਂਡ ਫਿਨਾਲੇ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਬੀਸੀਸੀਆਈ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਕੁਆਲੀਫਾਇਰ-1 ਧਰਮਸ਼ਾਲਾ ਵਿੱਚ, ਜਦਕਿ ਐਲੀਮੀਨੇਟਰ ਅਤੇ ਕੁਆਲੀਫਾਇਰ-2 ਚੰਡੀਗੜ੍ਹ ਦੇ ਨਵੇਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ। ਇਸ ਸੀਜ਼ਨ ਵਿੱਚ ਕੁੱਲ 74 ਮੈਚ ਹੋਣਗੇ, ਜਿਨ੍ਹਾਂ ਵਿੱਚ 70 ਲੀਗ ਮੈਚ ਅਤੇ 4 ਪਲੇਆਫ ਮੁਕਾਬਲੇ ਸ਼ਾਮਲ ਹਨ। 5 ਮਈ ਤੱਕ 48 ਮੈਚ ਖੇਡੇ ਜਾ ਚੁੱਕੇ ਹਨ ਅਤੇ ਪਲੇਆਫ ਦੀ ਦੌੜ ਹੋਰ ਵੀ ਰੋਮਾਂਚਕ ਬਣਦੀ ਜਾ ਰਹੀ ਹੈ। ਪੰਜਾਬ ਕਿੰਗਜ਼ ਇਸ ਵੇਲੇ 13 ਅੰਕਾਂ ਨਾਲ ਅੰਕ ਸੂਚੀ ਵਿੱਚ ਟੌਪ ‘ਤੇ ਕਾਬਜ਼ ਹੈ।