ਸੁਲਤਾਨਪੁਰ ਲੋਧੀ ‘ਚ ਦਿਲ ਕੰਬਾ ਦੇਣ ਵਾਲੀ ਘਟਨਾ, ਮਾਂ ਨੇ 2 ਮਾਸੂਮ ਬੱਚਿਆਂ ਸਮੇਤ ਵੇਈਂ ਨਦੀ ‘ਚ ਮਾਰੀ ਛਾਲ

ਨਿਊਜ਼ ਪੰਜਾਬ

6 ਮਈ 2026

ਸੁਲਤਾਨਪੁਰ ਲੋਧੀ ਦੇ ਇਲਾਕੇ ‘ਚ ਅੱਜ ਇਕ ਬੇਹੱਦ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇਕ ਮਾਂ ਨੇ ਆਪਣੇ ਦੋ ਮਾਸੂਮ ਬੱਚਿਆਂ ਸਮੇਤ ਵੇਈਂ ਨਦੀ ‘ਚ ਛਾਲ ਮਾਰ ਦਿੱਤੀ। ਰਾਹਗੀਰਾਂ ਦੀ ਸੂਝਬੂਝ ਨਾਲ ਮਾਂ ਨੂੰ ਤਾਂ ਬਚਾ ਲਿਆ ਗਿਆ ਪਰ ਦੋਹਾਂ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਸਿਮਰਨ ਕੌਰ, ਪਤਨੀ ਭਰਪੂਰ ਸਿੰਘ ਵਾਸੀ ਪਿੰਡ ਅਦਾਲਤ ਚੱਕ, ਕਿਸੇ ਅਣਜਾਣੇ ਦਰਦ ਅਤੇ ਮਾਨਸਿਕ ਤਣਾਅ ਹੇਠ ਆ ਕੇ ਇਹ ਖੌਫਨਾਕ ਕਦਮ ਚੁੱਕ ਬੈਠੀ। ਉਸਨੇ ਆਪਣੇ ਦੋ ਨਿੱਕੇ ਪੁੱਤਰਾਂ ਵੀਰ ਪ੍ਰਤਾਪ ਸਿੰਘ ਅਤੇ ਗੁਰਪ੍ਰਤਾਪ ਸਿੰਘ ਨੂੰ ਨਾਲ ਲੈ ਕੇ ਨਦੀ ਵਿੱਚ ਛਾਲ ਮਾਰ ਦਿੱਤੀ। ਜਿਹਨਾਂ ਵਿੱਚੋਂ ਇੱਕ ਬੱਚੇ ਨੂੰ ਉਹ ਸਕੂਲ ਤੋਂ ਲੈ ਕੇ ਆਈ ਸੀ।

ਉਥੋਂ ਲੰਘ ਰਹੇ ਰਾਹਗੀਰਾਂ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਤੁਰੰਤ ਹਿੰਮਤ ਦਿਖਾਉਂਦੇ ਹੋਏ ਮਾਂ ਨੂੰ ਬਚਾ ਲਿਆ। ਪਰ ਕਿਸਮਤ ਇੰਨੀ ਮਿਹਰਬਾਨ ਨਾ ਹੋ ਸਕੀ। ਦੋਹਾਂ ਮਾਸੂਮ ਬੱਚਿਆਂ ਦੀ ਜ਼ਿੰਦਗੀ ਪਾਣੀ ਦੀਆਂ ਲਹਿਰਾਂ ਵਿੱਚ ਹੀ ਖਤਮ ਹੋ ਗਈ। ਇਹ ਮੰਜ਼ਰ ਦੇਖ ਕੇ ਹਰ ਅੱਖ ਨਮੀ ਹੋ ਗਈ ਅਤੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ।ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।