ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਨਰਾਜ਼ ਵਰਕਰਾਂ ਨਾਲ ਘਰ-ਘਰ ਸੰਪਰਕ ਮੁਹਿੰਮ ਸ਼ੁਰੂ –ਹਰਮੀਤ ਸਿੰਘ ਭਾਟੀਆ

ਨਿਊਜ਼ ਪੰਜਾਬ

ਲੁਧਿਆਣਾ, 4 ਮਈ 2026

ਹਰਮੀਤ ਸਿੰਘ ਭਾਟੀਆ ਮੈਬਰ ਪੰਜਾਬ ਸਟੇਟ ਕਮਿਸ਼ਨ ਆਤਮ ਨਗਰ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਜਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਇਕ ਅਹਿਮ ਪਹਲ ਦਾ ਐਲਾਨ ਕੀਤਾ ਗਿਆ ਹੈ। ਹਲਕੇ ਵਿੱਚ ਨਰਾਜ਼ ਚੱਲ ਰਹੇ ਪਾਰਟੀ ਦੀ ਰੀੜ੍ਹ ਦੀ ਹੱਡੀ ਪੁਰਾਣੇ ਵਰਕਰਾਂ ਨਾਲ ਘਰ-ਘਰ ਜਾ ਕੇ ਗੱਲਬਾਤ ਕੀਤੀ ਜਾਵੇਗੀ, ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾ ਸਕੇ ਅਤੇ ਉਨ੍ਹਾਂ ਦਾ ਭਰੋਸਾ ਦੁਬਾਰਾ ਜਿੱਤਿਆ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਿੰਦਰ ਸਿੰਘ ਸਰਹਾਲੀ ਮੈਬਰ ਪੰਜਾਬ ਸਟੇਟ ਕਮਿਸ਼ਨ ਆਤਮ ਨਗਰ ਨੇ ਹੱਕ ਦੀ ਆਵਾਜ਼ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਰਹਾਲੀ
ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਾਕਤ ਉਸਦੇ ਸਮਰਪਿਤ ਵਰਕਰ ਹਨ ਅਤੇ ਉਨ੍ਹਾਂ ਦੀ ਸੰਤੁਸ਼ਟੀ ਤੋਂ ਬਿਨਾਂ ਪਾਰਟੀ ਦੀ ਤਰੱਕੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਕੁਝ ਵਰਕਰਾਂ ਵਿੱਚ ਪੈਦਾ ਹੋਈ ਨਾਰਾਜ਼ਗੀ ਨੂੰ ਦੂਰ ਕਰਨਾ ਪਾਰਟੀ ਦੀ ਪ੍ਰਾਥਮਿਕਤਾ ਹੈ ਅਤੇ ਇਸ ਲਈ ਸਿੱਧਾ ਸੰਪਰਕ ਹੀ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ।
ਭਾਟੀਆ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਵਰਕਰਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦੇ ਸੁਝਾਵਾਂ ਨੂੰ ਪਾਰਟੀ ਦੀ ਭਵਿੱਖੀ ਰਣਨੀਤੀ ਵਿੱਚ ਸ਼ਾਮਲ ਕੀਤਾ ਜਾਵੇਗਾ। “ਅਸੀਂ ਹਰ ਵਰਕਰ ਨੂੰ ਨਾਲ ਲੈ ਕੇ ਚੱਲਣ ਦੇ ਵਚਨਬੱਧ ਹਾਂ ਅਤੇ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਨੂੰ ਲੰਮਾ ਨਹੀਂ ਚੱਲਣ ਦਿੱਤਾ ਜਾਵੇਗਾ,”
ਹਰਮੀਤ ਸਿੰਘ ਭਾਟੀਆ ਨੇ ਵਿਸ਼ਵਾਸ ਜਤਾਇਆ ਕਿ ਇਹ ਘਰ-ਘਰ ਸੰਪਰਕ ਮੁਹਿੰਮ ਹਲਕਾ ਆਤਮ ਨਗਰ ਵਿੱਚ ਪਾਰਟੀ ਨੂੰ ਨਵੀਂ ਊਰਜਾ ਦੇਵੇਗੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਏਗੀ।
ਉਨ੍ਹਾਂ ਕਿਹਾ ਪਾਰਟੀ ਆਗੂਆਂ ਅਨੁਸਾਰ ਇਹ ਕਦਮ ਜਮੀਨੀ ਪੱਧਰ ‘ਤੇ ਏਕਤਾ ਅਤੇ ਭਰੋਸਾ ਮਜ਼ਬੂਤ ਕਰਕੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਵੱਡੀ ਪੇਸ਼ਕਦਮੀ ਸਾਬਤ ਹੋਵੇਗਾ। ਇਸ ਮੌਕੇ ਤੇ ਪੰਜਾਬ ਪ੍ਰਧਾਨ ਅਨਿੱਲ ਠਾਕੁਰ,ਜਿੱਲਾ ਪ੍ਰਧਾਨ ਰੋਹਿਤ ਵਰਮਾ,ਮੈਦਮ ਅਰਜਿੰਦਰ ਕੋਰ ਵੱਲੋ ਹਰਮੀਤ ਸਿੰਘ ਭਾਟੀਆ ਨੂੰ ਸਰੋਪਾ ਪਾਕੇ ਸਨਮਾਨਿਤ ਕੀਤਾ।